ਅੰਮਿ੍ਰਤਸਰ 30 ਅਪ੍ਰੈਲ (ਸੋਨੀ) ਪੰਜਾਬ ਪੁਲੀਸ ਦੇ ਸਾਬਕਾ ਆਈ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਦੀ ਜਾਂਚ ਕਰਨ ਵਾਲੀ ਸਿੱਟ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਿੰਕ ਪਲਾਜਾ ਮਾਰਕੀਟ ਦੇ ਖੁੱਲੇ ਵਿਹੜੇ ਵਿੱਚ ਧਾਰਮਿਕ ਆਗੂ ਤੇ ਹਰਿਆਣਾ ਸਿੱਖ ਗੁਰਦੁਆਰਾ ਪੁਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅਕਾਸ਼ ਗੂੰਜਾਉ ਜੈਕਾਰਿਆ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਜਦ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਉਸ ਦਿਨ ਸਨਮਾਨਿਤ ਸਮਝਣਗੇ ਜਿਸ ਦਿਨ ਬੇਅਦਬੀ ਦੇ ਦੋਸ਼ੀਆ ਨੂੰ ਕਨੂੰਨ ਮੁਤਾਬਕ ਸਜਾ ਮਿਲ ਜਾਵੇਗੀ।
ਪਹਿਲਾਂ ਹੀ ਐਲਾਨ ਕੀਤੇ ਗਏ ਪ੍ਰੋਗਰਾਮ ਅਨੁਸਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਅਸਲੀ ਧਿਰ ਬਾਦਲਾਂ ਦੀ ਹਿੱਕ ਤੇ ਦੀਵਾ ਬਾਲਦਿਆ ਬਾਦਲ ਸਰਕਾਰ ਸਮੇਂ ਵਾਪਰੇ ਘਿਨਾਉਣੇ ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਦੀ ਜਾਂਚ ਕਰ ਰਰਨ ਵਾਲੇ ਸਿੱਟ ਦੇ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਤੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋ ਕੀਤੀ ਜਾਂਚ ਤੇ ਸਿੱਖ ਪੰਥ ਨੂੰ ਤਸੱਲੀ ਹੈ ਪਰ ਅਦਾਲਤ ਦੇ ਇੱਕ ਜੱਜ ਨੇ ਲੰਮਾ ਸਮਾਂ ਲਗਾ ਕੇ ਤਿਆਰ ਕੀਤੀ ਰਿਪੋਰਟ ਬਿਨਾਂ ਕਿਸੇ ਵਜਾ ਰੱਦ ਕਰਕੇ ਸਾਬਤ ਕਰ ਦਿੱਤਾ ਕਿ ਸਿੱਖਾਂ ਨੂੰ ਮੌਜੂਦਾ ਪ੍ਰਣਾਲੀ ਵਿੱਚ ਇਨਸਾਫ ਮਿਲਣ ਦੀ ਕੋਈ ਆਸ ਨਹੀ ਰੱਖਣੀ ਚਾਹੀਦੀ । ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਕੀਮਤ ਤੇ ਮੁਆਫ ਨਹੀ ਕੀਤਾ ਜਾਵੇਗਾ ਤੇ ਹਰ ਹਾਲਤ ਵਿੱਚ ਜੇਲ ਯਾਤਰਾ ਤੇ ਭੇਜਿਆ ਜਾਵੇਗਾ। ਪੰਥਕ ਜੈਕਾਰਿਆ ਦੀ ਗੰੂਜ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਾਬਾ ਦਾਦੂਵਾਲ ਨੇ ਗੋਲਡ ਮੈਡਲ ਨਾਲ ਸਨਮਾਨਤ ਕੀਤਾ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਉਹਨਾਂ ਵੱਲੋ ਨੌਕਰੀ ਛੱਡਣ ਨਾਲ ਉਹ ਕਿਸੇ ਵੀ ਪ੍ਰਕਾਰ ਨਾਲ ਵੀ ਕਮਜੋਰ ਨਹੀ ਹੋਏ। ਉਹਨਾਂ ਦੱਸਿਆ ਕਿ ਦੋਸ਼ੀ ਹਰ ਪ੍ਰਕਾਰ ਨਾਲ ਬਹੁਤ ਮਜਬੂਤ ਤੇ ਪ੍ਰਭਾਵਸ਼ਾਲੀ ਹਨ ਅਤੇ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆ ਵੀ ਦਿੰਦੇ ਰਹੇ ਹਨ। ਉਹਨਾਂ ਕਿਹਾ ਕਿ ਇੱਕ ਵਿਸ਼ੇਸ਼ ਚੈਨਲ ਵੱਲੋ ਜਿਸ ਪ੍ਰਕਾਰ ਨਾਲ ਪ੍ਰਚਾਰ ਕੀਤਾ ਗਿਆ ਉਹ ਵੀ ਗੁਰੂ ਸਾਹਿਬ ਦੇ ਸੰਤਾਪ ਤੋ ਬੱਚ ਨਹੀ ਸਕੇਗਾ ਤੇ ਉਹਨਾਂ ਨੇ ਜਿਹੜੀ ਵੀ ਜਾਂਚ ਕੀਤੀ ਉਸ ਵਿੱਚ ਕਿਸੇ ਪ੍ਰਕਾਰ ਦੀ ਕਿਸੇ ਨਾਲ ਵੀ ਰਿਆਇਤ ਨਹੀ ਕੀਤੀ ਗਈ। ਉਹਨਾਂ ਕਿਹਾ ਕਿ ਅਦਾਲਤ ਦੁਆਰਾ ਦਿੱਤੇ ਗਏ ਆਦੇਸ਼ਾਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀ ਹੈ ਤੇ ਨਾ ਹੀ ਉਹਨਾਂ ਨੂੰ ਇਹ ਰੀਪੋਰਟ ਪੜਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਕਲੋਨੀਅਨ ਕਨੂੰਨ ਨਾਲ ਦੇਸ਼ ਵਾਸੀਆਂ ਨੂੰ ਇਨਸਾਫ ਨਹੀ ਮਿਲਦਾ ਸੀ ਠੀਕ ਉਸੇ ਤਰਾ ਕਨੂੰਨ ਦੀ ਹੁਣ ਵੀ ਵਰਤੋ ਕੀਤੀ ਜਾ ਰਹੀ ਹੈ। ਜਿਹੜੀ ਦੁਬਾਰਾ ਜਾਂਚ ਕਰਨ ਦੀਆਂ ਬਾਤਾਂ ਪਾਈਆਂ ਜਾ ਰਹੀਆ ਹਨ ਉਹਨਾਂ ਵਿੱਚੋ ਕੁਝ ਵੀ ਨਿਕਲਣ ਵਾਲਾ ਨਹੀ ਹੈ। ਉਹਨਾਂ ਨੇ 9 ਚਲਾਣ ਪੇਸ਼ ਕੀਤੇ ਹਨ ਜਿਹਨਾਂ ਵਿੱਚੋ ਚਾਰ ਹਾਲੇ ਵੀ ਜਿਉ ਦੇ ਤਿਉ ਖੜੇ ਹਨ ਜੇਕਰ ਇਹਨਾਂ ਚਲਾਣਾ ਨੂੰ ਅਧਾਰ ਬਣਾ ਕੇ ਕੇਸ ਲੜ ਲਿਆ ਜਾਵੇ ਤਾਂ ਵੀ ਦੋਸ਼ੀ ਨਹੀ ਬਚਣਗੇ। ਜੇਕਰ ਅਦਾਲਤ ਨੇ ਸਾਡੇ ਗਵਾਹਾਂ ਨੂੰ ਸੁਣਿਆ ਹੁੰਦਾ ਤਾਂ ਉਹ ਕਦਚਿਤ ਵੀ ਇਹ ਫੈਸਲਾ ਨਾ ਲੈਦੀ ਤੇ ਗਵਾਹ ਅੱਜ ਵੀ ਮਜਬੂਤੀ ਨਾਲ ਖੜੇ ਹਨ। ਉਹਨਾਂ ਕਿਹਾ ਕਿ ਉਹ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਇਸ ਤੋ ਪਹਿਲਾਂ ਕਦੇ ਨਹੀ ਮਿਲੇ ਤੇ ਪਹਿਲੀ ਵਾਰੀ ਮਿਲ ਰਹੇ ਤੇ ਉਹਨਾਂ ਵੱਲੋ ਦਿੱਤੇ ਸਨਮਾਨ ਦਾ ਉਹ ਬਾਬਾ ਦਾਦੂਵਾਲ , ਸੰਤ ਸਮਾਜ ਤੇ ਹੋਰ ਸੰਪਰਦਾਵਾਂ ਦਾ ਤਹਿ ਦਿਲੋ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਉਹ ਦਿਨ ਵੀ ਯਾਦ ਜਦੋ ਫਰੀਦਕੋਟ ਦੇ ਗੁਰਦੁਆਰੇ ਵਿੱਚ ਉਹਨਾਂ ਨੂੰ 2004 ਵਿੱਚ ਇਮਾਨਦਾਰ ਅਧਿਕਾਰੀ ਹੋਣ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ ਤੇ ਅੱਜ ਜੋ ਸਨਮਾਨ ਮਿਲਿਆ ਹੈ ਉਹ ਵੀ ਇਮਾਨਦਾਰੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਨੂੰ ਨੰਗਿਆ ਕਰਨ ਕਰਕੇ ਮਿਲਿਆ ਹੈ ਪਰ ਉਹਨਾਂ ਨੂੰ ਸੰਤੁਸ਼ਟੀ ਉਸ ਦਿਨ ਹੋਵੇਗੀ ਜਿਸ ਦਿਨ ਉਹ ਇਹਨਾਂ ਦੋਸ਼ੀਆ ਨੂੰ ਜੇਲ ਦੀਆ ਕਾਲ ਕੋਠੜੀਆ ਵਿੱਚ ਤਾੜਨ ਵਿੱਚ ਉਹ ਕਾਮਯਾਬ ਹੋਣਗੇ। ਉਹਨਾਂ ਕਿਹਾ ਕਿ ਸਨਮਾਨ ਦੇਣ ਵਾਲੇ ਦਾ ਹੱਥ ਸਾਫ ਹੋਣਾ ਚਾਹੀਦਾ ਹੈ ਤੇ ਲੈਣ ਵਾਲੇ ਦਾ ਕਿਰਦਾਰ ਸਾਫ ਹੋਣਾ ਚਾਹੀਦਾ ਹੈ ਨਹੀ ਤਾਂ ਸਨਮਾਨ ਵਿਅਰਥ ਹੀ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਜੰਗ ਖਤਮ ਨਹੀ ਹੋਈ ਸਗੋ ਸ਼ੁਰੂ ਹੋਈ ਹੈ।
ਉਹਨਾਂ ਕਿਹਾ ਕਿ 10 ਸਾਲ ਲਗਾਤਾਰ ਰਾਜ ਕਰਨ ਵਾਲਿਆ ਨੇ ਜਿਸ ਤਰੀਕੇ ਨਾਲ ਸੋਨੇ ਦੀ ਚਿੜੀ ਅਖਵਾਉਦੇ ਸ਼ੂਬੇ ਨੂੰ ਨਸ਼ਿਆ ਦਾ ਛੇਵਾਂ ਦਰਿਆ ਬਣਾ ਦਿੱਤਾ ਉਸ ਬਾਰੇ ਵੀ ਸਾਰੀ ਦੁਨੀਆਂ ਜਾਣਦੀ ਹੈ ਤੇ ਇਹਨਾਂ ਨਸ਼ਿਆਂ ਦੇ ਸੌਦਾਗਰਾਂ ਨੂੰ ਵੀ ਕਨੂੰਨ ਦੇ ਸ਼ਿਕੰਜੇ ਵਿੱਚ ਲਿਆਉਣ ਲਈ ਉਹ ਕੰਮ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਦੇ ਜੰਗ ਲੜਨ ਦੇ ਹਥਿਆਰ ਖੁੰਢੇ ਨਹੀ ਹੋਏ ਸਗੋ ਹੁਣ ਤਾਂ ਉਹ ਨਸ਼ਿਆ ਦੇ ਸੌਦਾਗਰਾਂ ਨਾਲ ਵਿੱਚ ਮੁਸ਼ਤੈਦੀ ਨਾਲ ਲੜਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਨੌਕਰੀ ਤੋ ਅਸਤੀਫਾ ਦਿੱਤਾ ਹੈ ਪਰ ਜੰਗ ਦੇ ਮੈਦਾਨ ਵਿੱਚ ਅੱਜ ਵੀ ਪੂਰੀ ਤਿਆਰੀ ਨਾਲ ਖੜੇ ਹਨ। ਉਹਨਾਂ ਕਿਹਾ ਕਿ ਮਹਾਰਾਜਾਂ ਰਣਜੀਤ ਸਿੰਘ ਤੇ ਉਸ ਪਹਿਲਾਂ ਤੇ ਪਿੱਛੋ ਵੀ ਪੰਜਾਬ ਸੋਨੇ ਦੀ ਚਿੜੀ ਰਿਹਾ ਪਰ ਅੱਜ ਨਸ਼ੇ ਦੇ ਸੌਦਾਗਰਾਂ ਨੇ ਇਸ ਦੀ ਆਬਰੂ ਨੂੰ ਮਿੱਟੀ ਵਿੱਚ ਮਿਲਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਪਰ ਉਹ ਗੁਰੂਆਂ ਪੀਰਾਂ, ਪੈਗੰਬਰਾਂ , ਭਗਤਾ, ਰਿਸ਼ੀ , ਮੁਨੀਆ ਦੀ ਇਸ ਧਰਤ ਨੂੰ ਕਿਸੇ ਵੀ ਕੀਮਤ ਤੇ ਬਰਬਾਦ ਨਹੀ ਹੋਣ ਦੇਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਜਨਮ ਭੂਮੀ ਦਸਮ ਪਿਤਾ ਗੁਰੂ ਗੋੱਿਬੰਦ ਸਿੰਘ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪੁ੍ਰਾਪਤ ਧਰਤੀ ਸ੍ਰੀ ਪਟਨਾ ਸਾਹਿਬ ਹੈ ਪਰ ਪੰਜਾਬ ਪਵਿੱਤਰ ਧਰਤੀ ਕਰਮ ਭੂਮੀ ਹੈ। ਇਸ ਸਮੇਂ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਧਾਰਮਿਕ ਆਗੂ ਭਾਈ ਮੋਹਕਮ ਸਿੰਘ, ਸਾਬਕਾ ਸੂਚਨਾ ਕਮਿਸਨਰ ਨਿਧੜਕ ਸਿੰਘ ਬਰਾੜ, ਸਤਨਾਮ ਸਿੰਘ ਮਨਾਵਾਂ, ਡਾ ਮਨਜੀਤ ਸਿੰਘ ਭੋਮਾ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਹਰਜੋਤ ਸਿੰਘ ਸੰਧੂ, ਮਾਨ ਸਿੰਘ ਗਰਚਾ, ਗੁਰਿੰਦਰ ਸਿੰਘ ਬਾਜਵਾ,ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਕਰਨੈਲ ਸਿੰਘ ਪੀਰਮੁਹੰਮਦ, ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਤੇਜਿੰਦਰ ਸਿੰਘ ਪੰਨੂ ਸ਼੍ਰੋਮਣੀ ਅਕਾਲੀ ਦਲ 1920, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਬਲਵੰਤ ਸਿੰਘ ਗੋਪਾਲਾ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾਂ ਵਾਲੇ,ਬਾਬਾ ਲਹਿਣਾ ਸਿੰਘ ਦਮਦਮੀ ਟਕਸਾਲ ਵਾਲੇ,ਬਾਬਾ ਜੀਵਨ ਸਿੰਘ ਚੁਨਾਗਰਾ ਵਾਲੇ,ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ,ਬਾਬਾ ਭਗਵੰਤ ਸਿੰਘ ਢੀਂਡਸਾ ਵਾਲੇ, ਬਾਬਾ ਨਾਇਬ ਸਿੰਘ ਬਹਾਦਰਗੜ ਵਾਲੇ,ਬਾਬਾ ਸਤਨਾਮ ਸਿੰਘ 34 ਸਿੰਘ ਸ਼ਹੀਦਾਂ, ਬਾਬਾ ਦਰਸ਼ਨ ਸਿੰਘ ਟੌਹੜਾ, ਸੁਖਜਿਦਰ ਸਿੰਘ ਮਜੀਠਾ , ਕੁਲਦੀਪ ਸਿੰਘ ਮਜੀਠੀਆਂ , ਦਲਜੀਤ ਸਿੰਘ ਪਾਖਰਪੁਰਾ , ਪ੍ਰਗਟ ਸਿੰਘ ਚੋਗਾਵਾਂ , ਬਾਬਾ ਲਖਵੀਰ ਸਿੰਘ ਲਲੋਡੇ ਵਾਲੇ, ਬਾਬਾ ਗੁਰਦੇਵ ਸਿੰਘ ਕੋਟ ਕਰੋੜ ਵਾਲੇ,ਬਾਬਾ ਬਲਬੀਰ ਸਿੰਘ ਸੋਢੀ ਮਹਾਂਕਾਲ ਨਿਹੰਗ ਸਿੰਘ ਤਰਨਾ ਦਲ,ਬਾਬਾ ਬਲਜਿੰਦਰ ਸਿੰਘ ਚਰਨਘਾਟ ਨਾਨਕਸਰ ਵਾਲੇ,ਬਾਬਾ ਰਣਜੀਤ ਸਿੰਘ ਲੰਘੇਆਣਾ, ਬਾਬਾ ਗੁਰਮੀਤ ਸਿੰਘ ਹੰਸਾਲੀ ਲੰਗਰਾ ਵਾਲੇ, ਮੇਜਰ ਸਿੰਘ ਪੰਜ ਪਿਆਰਾ, ਬਲਬੀਰ ਸਿੰਘ ਅਰਦਾਸੀਆ,ਬਾਬਾ ਦਵਿੰਦਰ ਸਿੰਘ ਅੰਮਿ੍ਰਤਸਰ, ਜਸਵਿੰਦਰ ਸਿੰਘ ਸਾਹੋਕੇ,ਬਲਵਿੰਦਰ ਸਿੰਘ ਟਹਿਣਾ, ਪਰਮਜੀਤ ਸਿੰਘ ਜਿੱਜੇਆਣੀ, ਸੁਖਰਾਜ ਸਿੰਘ ਨਿਆਮੀਵਾਲਾ ਦਲਜੀਤ ਸਿੰਘ ਕਾਦੀਆਂ, ਹਿੰਦੂ ਸਮਾਜ ਵਲੋਂ ਸੁਖਦੇਵ ਰਾਜ ਸਾਥੀਆਂ ਸਮੇਤ,ਮੁਸਲਮਾਨ ਸਮਾਜ ਵਲੋਂ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਸਾਥੀਆਂ ਸਮੇਤ, ਬਾਬਾ ਸਰਬਜੀਤ ਸਿੰਘ ਤਲਵੰਡੀ ਸਾਬੋ ਸਿਕੰਦਰ ਸਿੰਘ ਵਰਾਣਾ ਸ਼ਰਨਬੀਰ ਸਿੰਘ ਢਪੱਈਆਂ ਸਰਵਣ ਸਿੰਘ ਧੁੰਨ ਹਾਜਰ ਸਨ