ਫਗਵਾੜਾ (ਡਾ ਰਮਨ )
ਸ਼ਹਿਰ ਵਿਚ ਅੱਜ ਛੱਟੀ ਮਾਤਾ ਦੇ ਵਰਤ ਦੇ ਆਯੋਜਨ ਨੂੰ ਲੈ ਕਾਫ਼ੀ ਰੌਣਕਾਂ ਲੱਗੀਆਂ ਹੋਈਆਂ ਹਨ ਯੂ ਪੀ ,ਬਿਹਾਰ ਤੇ ਆਏ ਪ੍ਰਵਾਸੀ ਭੈਣ ਭਰਾਵਾ ਵਿਚ ਇਸ ਵਰਤ ਨੂੰ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਜੋ ਕਾਫ਼ੀ ਦਿਨਾਂ ਤੋਂ ਮੁੱਖ ਆਯੋਜਨ ਪੰਡਾਲ ਅਰਬਨ ਐਸਟੇਟ ਨਹਿਰ ਤੇ ਪ੍ਰਸ਼ਾਸਨਕ ਪੱਧਰ ਤੇ ਤਿਆਰੀਆਂ ਅਤੇ ਸੁਵਿਧਾਵਾਂ ਪ੍ਰਦਾਨ ਕਰਨ ਵਿਚ ਮਸਰੂਫ਼ ਸਨ ਅੱਜ ਉਨਾਂ ਨੇ ਅਲੱਗ ਅਲੱਗ ਜੱਗਾਂ ਲੱਗੇ ਪੰਡਾਲਾਂ ਵਿਚ ਪੁੱਜ ਕੇ ਛੱਟ ਵਰਤ ਰੱਖਣ ਵਾਲਿਆਂ ਦਾ ਹੌਸਲਾ ਵਧਾਇਆ ਅਤੇ ਵਧਾਈ ਦਿੱਤੀ ਉਨਾਂ ਦੇ ਨਾਲ ਵਿਨੋਦ ਵਰਮਾਨੀ, ਨਰੇਸ਼ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ, ਬੰਟੀ ਵਾਲੀਆ, ਹੁਸਨ ਲਾਲ, ਜਿੱਲਾ ਯੂਥ ਕਾਂਗਰਸ ਪ੍ਰਧਾਨ ਸੌਰਭ ਖੁੱਲਰ, ਅਵਿਨਾਸ਼ ਗੁਪਤਾ, ਦਿਗਵਿਜੈ ਸ਼ਰਮਾ, ਸੁਸ਼ੀਲ ਮੈਣੀ,ਰਵਿੰਦਰ ਚਾਵਲਾ, ਗੁਰਮੀਤ ਬੇਦੀ,ਗੁਰਸ਼ਿੰਦਰ ਸਿੰਘ ਆਦਿ ਸਨ ਧਾਲੀਵਾਲ ਨੇ ਅੱਜ ਅਰਬਨ ਐਸਟੇਟ,ਪੀਪਾ ਰੰਗੀ ,ਖੇੜਾ ਕਾਲੋਨੀ, ਗੋਬਿੰਦ ਪੁਰਾ,ਸ਼ਿਵ ਪੁਰੀ ਆਦਿ ਪੰਡਾਲਾਂ ਦਾ ਦੌਰਾ ਕੀਤਾ ਇਸ ਮੌਕੇ ਪ੍ਰਬੰਧਕਾ ਵੱਲੋਂ ਧਾਲੀਵਾਲ ਦਾ ਸਵਾਗਤ ਜ਼ੋਰ ਸ਼ੋਰ ਨਾਲ ਕੀਤਾ ਗਿਆ ਸਾਰਿਆਂ ਨੂੰ ਵਧਾਈ ਦਿੰਦੇ ਧਾਲੀਵਾਲ ਨੇ ਕਿਹਾ ਬਿਨਾਂ ਅੰਨ ਜਲ ਖਾਧੇ ਕਰੀਬ ਤਿੰਨ ਦਿਨ ਤੱਕ ਚਲਨ ਵਾਲਾ ਇਹ ਵਰਤ ਇੱਕ ਤਪੱਸਿਆ ਅਤੇ ਗੂੜੀ ਸ਼ਰਧਾ ਦਾ ਸ਼ਾਨਦਾਰ ਉਦਾਹਰਨ ਹੈ ਉਨਾਂ ਨੇ ਸਭ ਨੂੰ ਮਿਲ ਕੇ ਵਧਾਈ ਦਿੱਤੀ ਅਤੇ ਮਾਂ ਛੱਟੀ ਦੇ ਚਰਨਾਂ ਵਿਚ ਸਭ ਦੇ ਮੰਗਲ ਦੀ ਕਾਮਨਾ ਕਰਦੇ ਕਿਹਾ ਕਿ ਮਾਂ ਸਭ ਦੀ ਮਨੋਂ ਕਾਮਨਾ ਪੂਰੀ ਕਰੇ ਅਤੇ ਵਿਸ਼ਵ ਵਿਚ ਫੈਲੀ ਕੋਰੋਨਾ ਜਿਹੀ ਬਿਮਾਰੀ ਤੋ ਨਿਜਾਤ ਦਿਵਾਏ ਉਨਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਆਪਣੇ ਪ੍ਰਵਾਸੀ ਭਰਾਵਾ ਲਈ ਪਿਛਲੇ ਇੱਕ ਹਫ਼ਤੇ ਤੋਂ ਸਾਰੇ ਪ੍ਰਬੰਧ ਪੂਰੇ ਕਰਨ ਲਈ ਮਿਹਨਤ ਕੀਤੀ ਹੈ ਅਤੇ ਨਹਿਰ ਦੀ ਸਾਫ਼ ਸਫ਼ਾਈ ਕਰ ਸਾਫ਼ ਪਾਣੀ ਛੱਡਿਆ ਹੈ ਉਨਾਂ ਕਿਹਾ ਕਿ ਪ੍ਰੋਗ੍ਰਾਮ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਵੀ ਚਾਕ ਚੌਬੰਦ ਖੜਾਂ ਹੈ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਡਾਲਾਂ ਵਿਚ ਜ਼ਿਆਦਾ ਭੀੜ ਭਾੜ ਨਾ ਕੀਤੀ ਜਾਵੇ ਅਤੇ ਕੋਰੋਨਾ ਸੰਬੰਧੀ ਸਰਕਾਰ ਨਿਰਦੇਸ਼ਾਂ ਦੀ ਪੂਰੀ ਤਰਾਂ ਨਾਲ ਪਾਲਨਾ ਕੀਤੀ ਜਾਵੇ ਇਸ ਮੌਕੇ ਸ਼ਰਨਜੀਤ ਸਿੰਘ,ਸੁਖਦੇਵ ਸਿੰਘ ਲੱਲ,ਐਸ.ਐਸ.ਬਿੰਦਰ,ਰਾਮ ਚੰਦਰ,ਗੁੱਡੂ,ਪ੍ਰਮੋਦ ਜੋਸ਼ੀ, ਮੋਂਟੀ, ਪੁਨੀਤ ਕਪੂਰ,ਰਾਜੀਵ ਕਪੂਰ,ਡਾ ਇਕਬਾਲ ਸਿੰਘ ਸੋਹੀ, ਸੰਨੀ, ਹੈਪੀ ਬਸਰਾ, ਅਸ਼ਵਨੀ ਥਾਪਰ (ਜੇਸੀਟੀ), ਸੁਨੀਲ ਪਾਂਡੇ ਆਦਿ ਮੌਜੂਦ ਸਨ