ਕਿਸੇ ਗੀਤ ਕਰਕੇ ਨਹੀਂ ਬਲਕਿ ਪੰਮੀ ਬਾਈ ਨਾਲ ਵੱਜੀ ਠੱਗੀ ਕਰਕੇ!
ਪਹਿਲਾਂ ਪੰਮੀ ਬਾਈ ਨੂੰ ਠੱਗਾਂ ਨੇ ਇਹ ਕਿਹਾ ਕਿ ਓਹਦੇ ਯੂ-ਟਿਊਬ ਦੇ ਵਾਹਵਾ ਪੈਸੇ ਇਕੱਠੇ ਹੋ ਗਏ ਆ ਜੋ ਕਿ 16 ਲੱਖ ਰੁਪਏ ਹਨ ਓਹਦਾ ਟੈਕਸ ਜਮਾਂ ਕਰਵਾ ਦਿਓ ਤੇ ਬਾਈ ਜੀ ਨੇ ਝੱਟ ਕਰਵਾ ਦਿੱਤਾ!
ਫੇਰ ਠੱਗੀ ਦੂਜੀ ਵੱਜੀ ਕਹਿੰਦੇ ਕੋਕ ਸਟੂਡੀਓ ਤੇ ਤੁਹਾਡੀ ਰਿਕਾਰਡਿੰਗ ਹੈ ਓਹਦਾ ਖਰਚਾ ਦੇ ਦਿਓ ਬਾਈ ਜੀ ਨੇ ਓਹ ਵੀ ਦਿੱਤਾ!
ਅਗਲਿਆਂ ਨੇ ਪੈਕੇਜ਼ ਵੀ ਪੂਰਾ ਦਿੱਤਾ ਸਣੇ ਏਅਰਲਾਈਨ ਟਿਕਟ ਦੇ, ਜਦੋਂ ਬਾਈ ਜੀ ਚੰਡੀਗੜ੍ਹ ਫਲਾਈਟ ਲੈਣ ਪਹੁੰਚੇ ਤਾਂ ਪਤਾ ਲੱਗਿਆ ਕਿ ਅਜਿਹੀ ਫਲਾਈਟ ਤਾਂ ਕੋਈ ਹੈ ਹੀ ਨਹੀਂ!
ਕੀ ਕੋਈ ਯੂ-ਟਿਊਬ ਜਾਂ ਕੋਕ ਸਟੂਡੀਓ ਇਉਂ ਕਰਦਾ ਹੈ ਭਲਾ ਪਰ ਕੀ ਆਖੀਏ ਬਾਈ ਜੀ ਨੇ ਵੀ ਤਾਂ ਦੁਨੀਆਂ ਗਾਹੀ ਹੋਈ ਹੈ!
ਵੈਸੇ ਪੁਲਿਸ ਕੋਲ ਮਾਮਲਾ ਦਰਜ ਹੋ ਗਿਆ ਹੈ, ਕੋਕ ਸਟੂਡੀਓ ਤੇ ਜਹਾਜ਼ ਦੀ ਭਾਲ ਜਾਰੀ ਹੈ!!!!!