ਸ਼ਾਹਕੋਟ/ਮਲਸੀਆ

(ਸਾਹਬੀ ਦਾਸੀਕੇ)

ਏ.ਪੀ.ਐਸ. ਕਾਲਜ ਆਫ਼ ਨਰਸਿੰਗ ਮਲਸੀਆਂ ਵਿਖੇ ਛਿੰਨ ਮਸਤੀਕਾ ਧਾਮ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਮੂਰਤੀ ਸਥਾਪਨਾ ਦਿਵਸ ਬੜੀ ਹੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਸਮੇਂ ਕਾਲਜ ਦੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਪ੍ਰਵੀਨ ਬੇਰੀ, ਪ੍ਰਧਾਨ ਡਾ. ਸੀਮਾਂ ਬੇਰੀ ਅਤੇ ਟ੍ਰਸਟੀ ਸ਼੍ਰੀ ਰਾਮ ਮੂਰਤੀ ਵੱਲੋਂ ਵਿਧੀ ਪੂਰਵਕ ਪੂਜਾ ਕਰਵਾਈ ਗਈ, ਉਪਰੰਤ ਸਮੂਹ ਸੰਗਤਾਂ ਨੂੰ ਅਤੁੱਟ ਭੰਡਾਰਾ ਵਰਤਾਇਆ ਗਿਆ। ਇਸ ਦੌਰਾਨ ਸੇਵਾਦਾਰਾਂ ਨੇ ਬੜੀ ਹੀ ਸ਼ਰਧਾ-ਭਾਵਨਾ ਨਾਲ ਸੰਗਤਾਂ ਨੂੰ ਭੰਤਾਰਾ ਵਰਤਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਪ੍ਰਿੰਸੀਲ ਸ਼੍ਰੀਮਤੀ ਜੇ. ਚੋਹਾਨ, ਸ਼੍ਰੀਮਤੀ ਵੰਦਨਾ ਧਵਨ ਪ੍ਰਿੰਸੀਪਲ ਬੇਰੀਜ ਗਲੋਬਲ ਡਿਸਕਵਰੀ ਸਕੂਲ, ਜਨਰਲ ਮੈਨੇਜਰ ਇਜੈ ਦੱਤ, ਐਡਮਿਨ ਅਫ਼ਸਰ ਸ੍ਰ. ਤੇਜਪਾਲ ਸਿੰਘ, ਨੇਹਾ ਸ਼ਰਮਾਂ, ਤਵਲੀਨ ਚੁੱਗ, ਨੇਹਾ ਭੱਲਾ, ਹਰਜੀਤ ਸਿੰਘ, ਮਨਜੀਤ ਸਿੰਘ ਢੋਟ, ਕੁਲਦੀਪ ਚੋਹਾਨ, ਸੁਪਰਡੈਂਟ ਜਸਵਿੰਦਰ ਸਿੰਘ, ਅਕਾਊਟੈਂਟ ਅਰੁਣ ਕੁਮਾਰ, ਸੁਨੈਨਾ, ਦਵਿੰਦਰ ਕੌਰ, ਸਿਮਰਨਜੀਤ ਕੌਰ, ਪਰਮਿੰਦਰ ਕੌਰ, ਜਸਮੇਲ ਕੌਰ, ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ, ਪਵਨਦੀਪ ਕੌਰ, ਕੁਲਜੀਤ ਕੌਰ, ਮਨਦੀਪ ਕੌਰ, ਸੁਖਪ੍ਰੀਤ ਕੌਰ, ਪਵਨ ਕੁਮਾਰ ਵਿੱਗ ਆਦਿ ਹਾਜ਼ਰ ਸਨ।