ਸ਼ਾਹਕੋਟ/ਨਕੋਦਰ, (ਸਾਹਬੀ ਦਾਸੀਕੇ, ਜਸਵੀਰ ਸਿੰਘ ਸੀਰਾ )

ਕੋਰੋਨਾ ਮਹਾਮਾਰੀ ਕਾਰਨ ਸੂਬੇ ਭਰ ਵਿੱਚ ਲੱਗੇ ਕਰਫਿੳੂ ਲਾਕਡਾੳੂਨ ਕਾਰਨ ਹਰ ਵਰਗ ਅਾਪਣੇ ਘਰਾਂ ਵਿੱਚ ਬੈਠ ਮੁਸ਼ਕਲ ਸਮਾਂ ਕੱਢ ਰਿਹਾ ਹੈ ਅਤੇ ਕੲੀ ਪਰਿਵਾਰ ੲੇਸੇ ਵੀ ਹਨ ਜਿਹਨਾਂ ਦਾ ਘਰ ਦਾ ਗੁਜਾਰਾ ਮੁਸ਼ਕਲ ਹੋ ਰਿਹਾ ਹੈ। ੲੇਸੇ ਜ਼ਰੂਰਤਮੰਦ ਪਰਿਵਾਰਾਂ ਤੱਕ ਹਰ ਸਮਾਜ ਸੇਵੀ ਸੰਸਥਾਂ ,ਦਾਨੀ ਸੱਜਣ ਅੱਗੇ ਅਾ ਰਹੇ ਹਨ ਅਤੇ ਰਾਸ਼ਨ ,ਸਬਜੀਅਾਂ ਅਾਦਿ ੳੁਹਨਾਂ ਤੱਕ ਪਹੁੰਚਾ ਰਹੇ ਹਨ ੲਿਸੇ ਤਰਾਂ ਛਠ ਪੂਜਾ ਕਮੇਟੀ ਦੇ ਪ੍ਰਧਾਨ ਰਾਜੂ ਵੱਲੋ ਜ਼ਰੂਰਤਮੰਦ ਪਰਿਵਾਰਾਂ ਨੂੰ ਸਬਜੀਅਾਂ ਭੇਜੀਅਾਂ ਗੲੀਅਾਂ ੲਿਸ ਮੌਕੇ ਛਠ ਪੂਜਾ ਦੇ ਪ੍ਰਧਾਨ ਰਾਜੂ ਜੀ ਨੇ ਕਿਹਾ ਕਿ ਅੱਜ ੲਿਸ ਮੁਸ਼ਕਲ ਘੜੀ ਵਿੱਚ ਹਰ ੲਿੱਕ ਦਾਨੀ ਸੱਜਣ ਨੂੰ ਅੱਗੇ ਹੋ ਕੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਲੲੀ ਅੱਗੇ ਅਾੳੁਣਾ ਚਾਹੀਦਾ ਹੈ ਅਤੇ ਅਸੀ ਵੀ ਜਿਹਨਾਂ ਹੋ ਸਕਦਾ ਹੈ। ਹਰ ੲਿੱਕ ਦੀ ਮਦਦ ਕਰ ਰਹੇ ਹਾਂ ।