ਅੱਜ ਸਰਕਾਰੀ ਮਿਡਲ ਸਕੂਲ ਪਿੰਡ ਹਰਖੋਵਾਲ, ਹਲਕਾ ਚੱਬੇਵਾਲ ਵਿਖੇ ਮਾਨਵਤਾ ਦੇ ਮਸੀਹਾ ਨਾਰੀ ਮੁਕਤੀ ਦਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ। ਅਤੇ ਬਾਬਾ ਸਾਹਿਬ ਜੀ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਅਤੇ ਇਸ ਮਹਾਂ ਪ੍ਰੀਨਿਰਵਾਣ ਦਿਵਸ ਦੇ ਮੌਕੇ ਤੇ ਐਨ. ਆਰ ਆਈ ਸਾਥੀਆਂ ਦੀ ਮਦਦ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਕੋਟੀਆ ਅਤੇ ਬੁਕਸ ਬੰਡੀਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਕੋਟੀਆ ਬੰਡੱਦੇ ਹੋਏ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਐਡਵੋਕੇਟ ਪਲਵਿੰਦਰ ਲਾਡੀ ਹਲਕਾ ਪ੍ਰਧਾਨ ਚੱਬੇਵਾਲ ਅਤੇ ਡਾਕਟਰ ਜਸਵੰਤ ਰਾਇ ਜੀ, ਸੁਨੀਲ ਇੰਚਾਰਜ ਜੀ, ਮੈਡਮ ਰੂਪੱਲੀ ਜੀ, ਉਨ੍ਹਾਂ ਨਾਲ ਰੌਸ਼ਨ ਲਾਲ ਜੀ, ਇੰਜ. ਅਮਨਜੋਤ ਜੀ, ਜਸਵੀਰ ਜੀ, ਸੰਜੀਵ ਸਨੀ, ਪਰਵੀਨ, ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ ਅਤੇ ਸਾਰੇ ਮਹਿਮਾਨਾਂ ਤੇ ਸਕੂਲ ਸਟਾਫ ਵਲੋਂ ਬਾਬਾ ਸਾਹਿਬ ਜੀ ਨੂੰ ਫੁੱਲ ਭੇਂਟ ਕੀਤੇ ਗਏ।