ਚੰਡੀਗੜ੍ਹ ਦੇ ਸੈਕਟਰ 53 ਦੇ ਜੰਗਲ ‘ਚੋਂ ਇੱਕ ਨੌਜਵਾਨ ਕੁੜੀ ਦਾ ਪਿੰਜਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜੰਗਲ ‘ਚ ਇੱਕ ਦਰੱਖਤ ਨਾਲ ਕੁੜੀ ਦੀ ਚੁੰਨੀ ਬੰਨ੍ਹੀ ਹੋਈ ਮਿਲੀ ਅਤੇ ਕੁੜੀ ਦੇ ਸਿਰ ਦੇ ਵਾਲ ਵੀ ਲਟਕਦੇ ਹੋਏ ਮਿਲੀ ਜਦੋਂ ਕਿ ਉੱਥੇ ਹੀ ਜ਼ਮੀਨ ਤੋਂ ਉਸ ਦਾ ਪਿੰਜਰ ਬਰਾਮਦ ਕੀਤਾ ਗਿਆ। ਥਾਣਾ ਪੁਲਿਸ ਦੇ ਅਨੁਸਾਰ ਉੱਥੋਂ ਇੱਕ ਸਕੂਲ ਬੈਗ ਵੀ ਮਿਲਿਆ ਹੈ ਅਤੇ ਕੁੱਝ ਦਸਤਾਵੇਜ ਵੀ ਬਰਾਮਦ ਹੋਏ ਹਨ। ਲਾਸ਼ ਦੀ ਸ਼ਨਾਖਤ ਲਈ ਸੀ.ਐੱਫ.ਐੱਸ.ਐੱਲ. (CFSL) ਦੀ ਟੀਮ ਨੂੰ ਵੀ ਬੁਲਇਆ ਗਿਆ ਹੈ ਉੱਥੋਂ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਬੜੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।