ਪੰਜ ਨਵੇਂ ਕੇਸ ਸਾਹਮਣੇ ਆਉਣ ਮਗਰੋਂ ਚੰਡੀਗੜ੍ਹ ਵਿਚ ਕੋਰੋਨਾਵਾਇਰਸ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 13 ਹੋ ਗਈ ਹੈ।
ਇਕ ਸਰਕਾਰੀ ਬਿਆਨ ਮੁਤਾਬਕ ਇਕ ਐਨ ਆਰ ਆਈ ਜੋੜਾ ਜਿਸ ਵਿਚ 32 ਸਾਲਾਂ ਦਾ ਪੁਰਸ਼ ਤੇ 32 ਸਾਲਾਂ ਦੀਮ ਹਿਲਾ ਹੈ ਜੋ ਕੈਨੇਡਾ ਦੇ ਵਸਨੀਕ ਹਨ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਦੋਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵਹ ੈ। ਇਕ 23 ਸਾਲਾ ਚੰਡੀਗੜ੍ਹ ਦਾ ਵਸਨੀਕ ਪੁਰਸ਼ ਵੀ ਇਥੇ ਹੀ ਦਾਖਲ ਹੈ ਜੋ ਪਾਜ਼ੀਟਿਵ ਹੈ। ਇਕ ਹੋਰ 23 ਸਾਲਾ ਚੰਡੀਗੜ੍ਹ ਦਾ ਵਸਨੀਕ ਵੀ ਇਥੇ ਹੀ ਦਾਖਲ ਹੈ ਜੋ ਪਾਜ਼ੀਟਿਵ ਹੈ। ਇਸੇ ਤਰਾਂ ਚੰਡੀਗੜ੍ਹ ਦੀ ਵਸਨੀਕ 40 ਸਾਲਾ ਮਹਿਲਾ ਵੀ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਹੈ ਜੋ ਪਾਜ਼ੀਟਿਵ ਪਾਈ ਗਈ ਹੈ। ਮੁਹਾਲੀ ਦੀ ਵਸਨੀਕ ਇਕ 33 ਸਾਲਾ ਮਹਿਲਾ ਵੀ ਇਸੇ ਹਸਪਤਾਲ ਵਿਚ ਦਾਖਲ ਹੈ ਪਰ ਉਸਦਾ ਟੈਸਟ ਨੈਗੇਟਿਵ ਪਾਇਆ ਗਿਆ ਹੈ।