ਚੰਡੀਗੜ੍ਹ ਵਿਚ ਅੱਜ ਕੋਰੋਨਾ ਦੇ 6 ਹੋਰ ਕੇਸ ਪਾਜ਼ੀਟਿਵ ਆ ਗਏ ਜਿਸ ਮਗਰੋਂ ਸ਼ਹਿਰ ਵਿਚ ਪਾਜ਼ੀਟਿਵ ਕੇਸਾਂ ਦੀ ਗਿਣਤੀ 74 ਹੋ ਗਈ ਹੈ।
ਨਵੇਂ ਕੇਸ ਬਾਪੂ ਧਾਮ ਕਲੌਨੀ ਤੇ ਸੈਕਟਰ 30 ਤੋਂ ਆਏ ਹਨ। ਨਵੇਂ ਕੇਸਾਂ ਵਿਚ ਇਕ 19 ਸਾਲਾ ਮਹਿਲਾ ਵੀ ਹੈ ਜਿਸਨੇ ਅਪ੍ਰੈਲ ਦੇ ਅਖੀਰ ਵਿਚ ਬੇਟੇ ਨੂੰ ਜਨਮ ਦਿੱਤਾ ਸੀ। ਇਹਨਾਂ ਵਿਚ ਇਕ 30 ਸਾਲਾ ਅਪਰੇਸ਼ਨ ਥੀਏਟਰ ਅਟੈਂਡੈਂਟ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਵੀ ਸ਼ਾਮਲ ਹੈ। ਇਹਨਾਂ ਤੋਂ ਇਲਾਵਾ ਇਕ 10 ਅਤੇ ਇਕ 14 ਸਾਲਾਂ ਦਾ ਲੜਕਾ ਵੀ ਪਾਜ਼ੀਟਿਵ ਕੇਸਾਂ ਵਿਚ ਸ਼ਾਮਲ ਹੈ।