ਚੰਡੀਗੜ੍ਹ ਪ੍ਰਸ਼ਾਸਨ ਨੇ 28 ਮਾਰਚ ਨੂੰ ਸਵਰੇਰੇ 10.00 ਵਜੇ ਤੋਂ ਸ਼ਾਮ 6.00 ਵਜੇ ਤੱਕ ਛੋਟ ਦੇਣ ਦਾ ਫੈਸਲਾ ਕੀਤਾ ਹੈ ਤਾਂ ਕਿ ਲੋਕ ਜ਼ਰੂਰੀ ਵਸਤਾਂ ਦੀ ਖਰੀਦਾਰੀ ਕਰ ਸਕਣ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਰੀਆਂ ਲਾਜ਼ਮੀ ਵਸਤਾਂ ਤੱਕ ਲੋਕਾਂ ਦੀ ਪਹੁੰਚ ਸੁਖਾਲੀ ਬਣਾਉਣ ਲਈ ਜ਼ਰੂਰੀ ਵਸਤਾਂ ਵਾਲੀਆਂ ਸਾਰੀਆਂ ਦੁਕਾਨਾਂ ਜਿਵੇਂ ਕਿ ਗਰੋਸਰੀ ਸਟੋਰ, ਫਲ, ਸਬਜ਼ੀਆਂ, ਦੁੱਧ, ਮੀਟ ਤੇ ਮੱਛੀ ਆਦਿ ਸਵੇਰੇ 10.00 ਵਜੇ ਤੋਂ ਸ਼ਾਮ 6.00 ਵਜੇ ਤੱਕ ਅਗਲੇ ਹੁਕਮਾਂ ਤੱਕ ਖੁਲੇ ਰਹਿਣਗੇ।
ਇਹ ਫੈਸਲਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ• ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਲਾ ਗਿਆ। ਮੀਟਿੰਗ ਵਿਚ ਸਲਾਹਕਾਰ ਮਨੋਜ ਪਰੀਦਾ ਤੋਂ ਇਲਾਵਾ ਡੀ ਜੀ ਪੀ ਸੰਜੇ ਬੈਣੀਵਾਲ, ਵਿੱਤ ਸਕੱਤਰ ਏ ਕੇ ਸਿਨਹਾ, ਨਗਰ ਨਿਗਮ ਦੇ ਕਮਿਸ਼ਨਰ ਕੇ ਕੇ ਯਾਦਵ ਤੇ ਡੀ ਆਈ ਜੀ ਓਮਵੀਰ ਸਿੰਘ ਬਿਸ਼ਨੋਈ ਹਾਜ਼ਰ ਸਨ।