Home Punjabi-News ਚੋਰ ਬੇ-ਖੋਫ ਹੋਕੇ ਬਿਜਲੀ ਦੇ ਟ੍ਰਾਂਸਫਾਰਮਾ ਚੋ ਕਰ ਰਹੇ ਹਨ ਤੇਲ ਚੋਰੀ

ਚੋਰ ਬੇ-ਖੋਫ ਹੋਕੇ ਬਿਜਲੀ ਦੇ ਟ੍ਰਾਂਸਫਾਰਮਾ ਚੋ ਕਰ ਰਹੇ ਹਨ ਤੇਲ ਚੋਰੀ

ਫਗਵਾੜਾ (ਡਾ ਰਮਨ /ਅਜੇ ਕੋਛੜ ) ਫਗਵਾੜਾ ਅਤੇ ੲਿਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਟ੍ਰਾਂਸਫਾਰਮਾ ਚੋ ਤੇਲ ਚੋਰੀ ਕਰਨ ਵਾਲੇ ਚੋਰ ਅਪਣੇ ੲਿਸ ਕੰਮ ਨੂੰ ਬੇ-ਖੋਫ ਹੋਕੇ ਅੰਜਾਮ ਦੇ ਰਹੇ ਹਨ ੲਿਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ ਅੈਸ ਪੀ ਸੀ ਅੈਲ ਮਾਡਲ ਟਾਊਨ ਫਗਵਾੜਾ ਦੇ ਅੈਸ ਡੀ ਓ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿੱਚ ਲੱਗੇ ਵਿਭਾਗ ਦੇ ਟ੍ਰਾਂਸਫਾਰਮਾ ਚੋ ਚੋਰ ਤੇਲ ਦੀ ਚੋਰੀ ਕਰਨ ਚ ਕੋੲੀ ਕਸਰ ਬਾਕੀ ਨਹੀਂ ਛੱਡ ਰਹੇ ਉਨ੍ਹਾਂ ਦੇ ਹੋਂਸਲੇ ੲਿਸ ਕਦਰ ਵੱਧ ਚੁੱਕੇ ਹਨ ਕਿ ਉਨ੍ਹਾਂ ਨੂੰ ਪੁਲਸ ਦਾ ਵੀ ਕੋਈ ਡਰ ਖੋਫ ਨਹੀ ਹੈ ਉਨ੍ਹਾਂ ਕਿਹਾ ਕਿ ਹੁਣ ਤੱਕ ਕਰੀਬ 19-20 ਟ੍ਰਾਂਸਫਾਰਮਾ ਚੋ ਤੇਲ ਚੋਰੀ ਦੀਆ ਵਾਰਦਾਤਾਂ ਹੋ ਚੁੱਕੀਆਂ ਹਨ ਜਿਸ ਬਾਰੇ ਪੁਲੀਸ ਨੂੰ ਵੀ ਇਤਲਾਹ ਦਿੱਤੀ ਜਾ ਚੁੱਕੀ ਹੈ ਉਨ੍ਹਾਂ ਕਿਹਾ ਕਿ ਚੋਰਾ ਵਲੋਂ ੲਿਹ ਤੇਲ ਚੋਰੀ ਕੀਤੇ ਜਾਣ ਕਾਰਨ ਟ੍ਰਾਂਸਫਾਰਮ ਦੀ ਸਪਲਾਈ ਅਤੇ ਟ੍ਰਾਂਸਫਾਰਮ ਦੇ ਸੜਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਜਿਸ ਨਾਲ ਬਿਜਲੀ ਸਪਲਾਈ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਮੁਸਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ