ਕਿਸਾਨਾਂ ਦੀਆਂ ਮੋਟਰਾਂ ਤੋਂ ਟ੍ਰਾਂਸਫਾਰਮਰ ਚੋਰੀ ਕਰਦੇ 02 ਵਿਅਕਤੀ ਪਿੰਡ ਵਾਲਿਆਂ ਮੌਕੇ ਤੇ ਨੱਪੇ।
ਮਹਿਤਪੁਰ ਪੁਲਿਸ ਨੇ ਨਾਕਾਬੰਦੀ ਦੀ ਦਿਖਾਈ ਗਿਫ੍ਰਤਾਰੀ। ਲੋਕਾਂ ਵਿੱਚ ਚਰਚਾ।

ਮਹਿਤਪੁਰ 9 ਅਪ੍ਰੈਲ (ਬਿਊਰੋ) ਕੋਵਿਡ-19 ਕਰੋਨਾ ਵਾਇਰਸ ਦੇ ਚਲੱਦਿਆ ਪੂਰੇ ਭਾਰਤ ਵਿਚ ਲਾਕਡਾਉਣ ਦੇ ਚਲਦਿਆਂ ਲੋਕ ਆਪਣੇ ਘਰਾਂ ਵਿੱਚ ਬੰਦ ਨੇ ਉਸ ਦਾ ਚੋਰਾਂ ਨੇ ਫਾਇਦਾ ਲੈਣਾ ਚਾਹਿਆ। ਬੀਤੇ ਦਿਨੀਂ ਕਰਤਾਰ ਸਿੰਘ ਅਤੇ ਉਂਕਾਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਮੰਡਿਆਲਾ ਦੀ ਮੋਟਰ ਤੋਂ ਤਾਂਬੇ ਦੀ ਤਾਰ ਚੋਰੀ ਕਰਦੇ 02 ਵਿਅਕਤੀ ਜਸਵੰਤ ਸਿੰਘ ਉਰਫ ਸੋਨੂੰ ਪੁੱਤਰ ਪਰਮਜੀਤ ਸਿੰਘ ਵਾਸੀ ਰੌਲੀ ਤੇ ਕੁਲਦੀਪ ਸਿੰਘ ਉਰਫ ਜੀਤਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਖੁਰਮਪੁਰ ਨੂੰ ਦਲਬੀਰ ਸਿੰਘ ਤੇ ਸੁਰਿੰਦਰ ਸਿੰਘ ਦੇ ਸਹਿਯੋਗ ਨਾਲ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਮੌਕੇ ਤੇ ਪਿੰਡ ਦੀ ਸਰਪੰਚ ਬੀਬੀ ਸਰਬਜੀਤ ਕੌਰ ਵੀ ਹਾਜਰ ਸੀ । ਪਿੰਡ ਮੰਡਿਆਲਾ ਤੇ ਰੌਲੀ ਦੀ ਪੰਚਾਇਤ, ਮੋਹਤਬਰ ਵਿਅਕਤੀਆਂ ਨੇ ਪੁਲਿਸ ਨੂੰ ਨਾਲ ਲੈ ਕੇ ਜਸਵੰਤ ਸਿੰਘ ਉਰਫ ਸੋਨੂੰ ਪੁੱਤਰ ਪਰਮਜੀਤ ਸਿੰਘ ਵਾਸੀ ਰੌਲੀ ਦੀ ਨਿਸ਼ਾਨਦੇਹੀ ਤੇ ਘਰ ਵਿਚ ਨੱਪਿਆ ਚੋਰੀ ਦਾ ਕਾਫੀ ਮਾਤਰਾ ਵਿੱਚ ਬਰਾਮਦ ਕੀਤਾ। ਇਸ ਮੌਕੇ ਪਿੰਡ ਰੌਲੀ ਦੀ ਸਰਪੰਚ ਬੀਬੀ ਸੁਖਵਿੰਦਰ ਕੌਰ, ਮੈਂਬਰ ਜੀ.ੳ.ਜੀ ਕੁਲਵੰਤ ਸਿੰਘ ਫੌਜੀ, ਨੰਬਰਦਾਰ ਬਲਜੀਤ ਸਿੰਘ, ਸਾਬਕਾ ਸਰਪੰਚ ਸੁਖਵੰਤ ਸਿੰਘ, ਮੈਨੇਜਰ ਸੰਤੋਖ ਸਿੰਘ ਆਦਿ ਮੌਜੂਦ ਸਨ। ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 58 ਮਿਤੀ 07.04.2020 ਅ/ਧ 379,411 IPC ਥਾਣਾ ਮਹਿਤਪੁਰ ਵਿਖੇ ਦਰਜ ਕੀਤਾ। ਜ਼ਿਕਰਯੋਗ ਇਹ ਹੈ ਕਿ ਪੁਲਿਸ ਨੇ ਜੋ ਪ੍ਰੈਸ ਨੋਟ ਜਾਰੀ ਕੀਤਾ ਹੈ ਉਸ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਮਹਿਤਪੁਰ ਬੱਸ ਅੱਡੇ ਤੋਂ ਮੁਖਬਰ ਦੀ ਸੂਚਨਾ ਤੇ ਏ.ਐਸ.ਆਈ. ਤਿਰਲੋਚਨ ਸਿੰਘ ਦੀ ਟੀਮ ਵਲੋਂ ਦਿਖਾਈ ਗਈ ਹੈ ਜਿਸ ਦਾ ਸੱਚ ਵਾਇਰਲ ਵੀਡੀਓ ਦਰਸਾਉਂਦੀ ਹੈ। ਜੋ ਕਿ ਅਸਲੀਅਤ ਤੋਂ ਕੋਹਾਂ ਦੂਰ ਹੈ। ਇਸ ਗੱਲ ਦੀ ਇਲਾਕੇ ਵਿੱਚ ਕਾਫੀ ਚਰਚਾ ਹੈ ।