ਨਕੋਦਰ 21 ਜਨਵਰੀ ਰਵੀ ( ਵਰਮਾ)ਥਾਨਾ ਸਦਰ ਨਕੋਦਰ ਦੇ ਅਧੀਨ ਪੈਂਦੇ ਪਿੰਡ ਚੂਹੜ ‘ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਉਪਰਾਂਤ ਗੋਲੀ ਚੱਲਣ ਕਾਰਨ ਇੱਕ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਗੋਲੀ ਲੱਗਣ ਨਾਲ ਜ਼ਖਮੀ ਹੋਏ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਉਸਦੀ ਗੰਭੀਰ ਹਾਲਤ ਨੂੰ ਮੁੱਖ ਰੱਖਦਿਆਂ ਉਸਨੂੰ ਜਲੰਧਰ ਰੈਫ਼ਰ ਦਿੱਤਾ ਗਿਆ। ਗੋਲੀ ਲਗਣ ਨਾਲ ਗੰਭੀਰ ਰੂਪ ‘ਚ ਜਖ਼ਮੀ ਹੋਏ ਵਿਅਕਤੀ ਦੀ ਪਹਿਚਾਣ ਸਰਬਜੀਤ ਸਿੰਘ ਪੁੱਤਰ ਪਰਗਣ ਸਿੰਘ ਵਾਸੀ
ਪਿੰਡ ਚੂਹੜ ਵੱਜੋਂ ਹੋਈ ਹੈ, ਗੋਲੀ ਚਲਣ ਦੀ ਸੂਚਨਾ ਪ੍ਰਾਪਤ ਹੁੰਦਿਆਂ ਹੀ ਤੁਰੰਤ ਡੀ.ਐਸ. ਪੀ. ਲਖਵਿੰਦਰ ਸਿੰਘ, ਸਦਰ ਥਾਨਾ ਦੇ ਐਸ. ਐਚ.ਓ. ਪਰਮਿੰਦਰ ਸਿੰਘ, ਥਾਨਾ ਸਿਟੀ ਦੇ ਐਸ.ਐਚ.ਓ. ਕ੍ਰਿਪਾਲ ਸਿੰਘ ਪੁਲਿਸ ਪਾਰਟੀ ਦੇ ਨਾਲ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ।ਇੱਥੇ ਵਰਨਣ ਯੋਗ ਹੈ, ਕਿ ਇੱਕ ਪਾਸੇ ਤਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈਕੇ ਚੋਣ ਜਾਬਤਾ ਲਗਣ ਕਾਰਣ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਹੋਣ ਦੇ ਬਾਵਜੂਦ ਵੀ ਗੋਲੀ ਚੱਲ ਜਾਵੇ ਤਾਂ ਬੜੀ ਹੈਰਾਨੀ ਦੀ ਗੱਲ ਹੈ, ਕਿ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਇਸੇ ਤਰ੍ਹਾਂ ਵਿਖਾਈ ਦੇਂਦੀ ਰਹੇਗੀ, ਜਾ ਫਿਰ ਇਸ ‘ਚ ਕੁੱਝ ਸੁਧਾਰ ਹੋਵੇਗਾ? ਜੇਕਰ ਹੋਵੇਗਾ ਤਾਂ ਕੱਦੋ। ਸਿਆਸੀ ਪਾਰਟੀਆਂ ਵਲੋਂ ਆਪਣੇ ਧੜੇ ਦੇ ਆਗੂਆਂ ਨੂੰ ਇਕੱਠ ਕਰਨ ਲਈ ਕਿਹਾ ਜਾਂਦਾ ਹੈ ਅਤੇ ਇਕੱਠ ਦੌਰਾਨ ਹਰ ਤਰ੍ਹਾਂ ਦੇ ਨਸ਼ੇ ਵੀ ਵਰਤੋਂ ਆਮ ਕੀਤੀ ਜਾਂਦੀ ਹੈ ਕੱਲ੍ਹ ਦੇ ਗੋਲ਼ੀ ਕਾਂਡ ਦੀ ਘਟਨਾ ਵੀ ਕਿਤੇ ਨਾ ਕਿਤੇ ਨਸ਼ੇ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਨਾਲ ਜੁੜੀ ਹੋ ਸਕਦੀ ਹੈ ਜੇਕਰ ਪੰਜਾਬ ਪੁਲਿਸ ਡੂੰਘਾਈ ਨਾਲ ਜਾਂਚ ਕਰੇ ਤਾਂ ਨਸ਼ੇ ਦੇ ਸੌਦਾਗਰਾਂ ਨੂੰ ਵੀ ਦਬੋਚਿਆ ਜਾ ਸਕਦਾ ਹੈ