ਪਟਿਆਲਾ ਦੀ ਸਨੌਰ ਸਥਿਤ ਸਬਜ਼ੀ ਮੰਡੀ ਵਿਚ ਅੱਜ ਐਤਵਾਰ ਸਵੇਰੇ ਨਿਹੰਗਾਂ ਨੇ ਇਕ ਏ ਐਸ ਆਈ ਦਾ ਗੁੱਟ ਵੱਢ ਦਿੱਤਾ, ਜਿਸ ਬਾਰੇ ਦਿਨਕਰ ਗੁਪਤਾ, ਡੀਜੀਪੀ ਪੰਜਾਬ ਨੇ ਕਿਹਾ ਹੈ ਕਿ ਉਨ੍ਹਾਂ ਦੀ ਗੱਲ ਪੀਜੀਆਈ ਦੇ ਡਾਇਰੈਕਟਰ ਨਾਲ ਗੱਲ ਹੋਈ ਹੈ ਅਤੇ ਚੋਟੀ ਦੇ ਮਾਹਰ ਸਰਜਨ ਜ਼ਖਮੀ ਏਐੱਸਆਈ ਦਾ ਇਲਾਜ ਕਰ ਰਹੇ ਨੇ ।

ਉਕਤ ਮੁਲਾਜ਼ਮ ਨੂੰ ਪਹਿਲਾਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ ਤੇ ਫਿਰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਹੈ।