ਚੰਡੀਗੜ੍ਹ , 27 ਜੁਲਾਈ , 2019 : ਜਿਹੜੀ ਲੇਡੀ ਕਰਮਚਾਰੀ ਚੁੰਨੀ ਤੋਂ ਬਿਨਾਂ ਦਫ਼ਤਰ ਆਵੇਗੀ ਤੇ ਜਿਹੜਾ ਮਰਦ ਕਰਮਚਾਰੀ ਟੀ ਸ਼ਰਟ ਪਾਕੇ ਦਫ਼ਤਰ ਆਵੇਗਾ ਉਸਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵੀ . ਇਹ ਫ਼ਰਮਾਨ ਫ਼ਾਜ਼ਿਲਕਾ ਦੇ ਡੀ ਸੀ ਮਨਪ੍ਰੀਤ ਸਿੰਘ ਛਤਵਾਲ ਦੇ ਹਨ . 26 ਜੁਲਾਈ , 2019 ਨੂੰ ਜਾਰੀ ਕੀਤੇ ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਦਫ਼ਤਰੀ ਸਮੇਂ ਦੌਰਾਨ ਇਸਤਰੀ ਦਮੇ ਬਿਨਾਂ ਦੁਪੱਟੇ ਦੇ ਦਫ਼ਤਰ ਨਾ ਆਵੇ ਅਤੇ ਕੋਈ ਵੀ ਕਰਮਚਾਰੀ ਟੀ ਸ਼ਰਟ ਪਾ ਕੇ ਨਾ ਆਵੇ . ਹੁਕਮ-ਅਦੂਲੀ ਤੇ ਕਾਰਵਾਈ ਹੋਵੇਗੀ .

ਚਿੱਠੀ ਵਿਚ ਇਹ ਸਪਸ਼ਟ ਨਹੀਂ ਕਿ ਇਹ ਹੁਕਮ ਸਿਰਫ਼ ਡੀ ਦਫ਼ਤਰ ਦੇ ਕਰਮਚਾਰੀਆਂ / ਅਧਿਕਾਰੀਆਂ ਤੇ ਲਾਗੂ ਹੋਵੇਗਾ ਜਾਂ ਹੋਰਨਾਂ ਦਫ਼ਤਰਾਂ ਵਿਚ ਵੀ . ਉਂਜ ਇਸ ਹੁਕਮ ਦੀਆਂ ਕਾਪੀਆਂ ਸਾਰੇ ਏ ਡੀ ਸੀਜ਼ ,ਐਸ ਡੀ ਐਮ ਤੇ ਸੁਪਰਡੰਟ ਪੱਧਰ ਦੇ ਅਫ਼ਸਰਾਂ ਨੂੰ ਭੇਜੀਆਂ ਗਈਆਂ ਹਨ . ਇਹ ਹੁਕਮ ਕਿਓਂ ਕੀਤਾ ਹੈ ?

. ਇਸ ਬਾਰੇ ਡੀ ਸੀ ਛਤਵਾਲ ਦਾ ਕਹਿਣਾ ਸੀ ਇਹ ਹਿਦਾਇਤ ਹੁਕਮ ਦਫ਼ਤਰਾਂ ਡੈਕੋਰਮ ਕਾਇਮ ਰੱਖਣ ਲਈ ਜਾਰੀ ਕੀਤਾ ਗਿਆ ਹੈ .