ਕੋਰੋਨਾਵਾਇਰਸ ਦੇ ਕਾਰਨ ਹਿਮਾਚਲ ਪ੍ਰਦੇਸ਼ ਵਿਚ ਸਥਿਤ ਚਿੰਤਪੂਰਨੀ ਤੇ ਜਵਾਲਾ ਜੀ ਮੰਦਿਰ ਸਮੇਤ ਵੱਡੇ ਮੰਦਿਰ ਬੰਦ ਕਰ ਦਿੱਤੇ ਗਏ ਹਨ। ਸਰਕਾਰ ਨੇ ਚੰਡੀਗੜ੍ਹ ਸਥਿਤ ਮਾਤਾ ਮਨਸਾ ਦੇਵੀ ਮੰਦਿਰ ਵੀ ਬੰਦ ਕਰ ਦਿੱਤਾ ਹੈ। ਮਾਤਾ ਚਿੰਤਪੂਰਨੀ ਮੰਦਿਰ ਦੀ ਬਹੁਤ ਵੱਡੀ ਮਾਨਤਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਵੱਲੋਂ ਮਾਂ ਸਤੀ ਦੀ ਮ੍ਰਿਤਕ ਦੇਹ ਦੇ 51 ਟੋਟੇ ਕਰ ਦਿੱਤੇ ਗਏ ਸਨ ਤਾਂ ਜੋ ਭਗਵਾਨ ਸ਼ਿਵ ਦਾ ਤਾਂਡਵ ਬੰਦ ਕਰ ਸਕੇ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਟੋਟੇ ਸਮੁੱਚੇ ਭਾਰਤ ਵਿਚ ਵੱਖ ਵੱਖ ਥਾਵਾਂ ‘ਤੇ ਡਿੱਗੇ ਤੇ ਮਾਤਾ ਦਾ ਸਿਰ ਚਿੰਤਪੂਰਨੀ ਵਿਚ ਡਿੱਗਿਆ ਸੀ।