K9NEWSPUNJAB BUREAU-

ਅੱਜ ਫੱਗਵਾੜਾ ਦੇ ਪਿੰਡ ਚਹੇੜੂ ਦੇ ਸਰਕਾਰੀ ਸਕੂਲ ਵਿੱਚ ‘ਡੀਵਾੱਰਮਿੰਗ ਡੇਅ’ ਮੌਕੇ ਤੇ ਹਲਕਾ ਇੰਚਾਰਜ ਵਿਧਾਨ ਸਭਾ ਫਗਵਾੜਾ ਸ਼ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਨੇ ਬੱਚਿਆਂ ਨੂੰ ਦਵਾਈਆਂ ਖਵਾਈਆਂ ਗਈਆਂ ਤਾਂ ਜੋ ਉਨ੍ਹਾਂ ਦੇ ਢਿੱਡ ਵਿੱਚ ਕੀੜੇ ਨਾ ਹੋ ਸਕਣ। ਸਾਰਿਆਂ ਮਾਪਿਆਂ ਨੂੰ ਅਪੀਲ ਹੈ ਕਿ ਉਹ ਇਸ ਸਬੰਧੀ ਆਪਣੇ ਬੱਚਿਆਂ ਦਾ ਧਿਆਨ ਰੱਖਣ। ਇਸ ਮੌਕੇ ਮੌਜੂਦ ਐਸਐਮਓ ਡਾ. ਰੀਟਾ, ਡਾ. ਸੁਦੇਸ਼ ਕੁਮਾਰ, ਡਾ. ਪੰਕਜ, ਸਿਹਤ ਅਧਿਕਾਰੀ ਕਵਲਜੀਤ ਸਿੰਘ, ਸਤਨਾਮ ਸਿੰਘ, ਸੀਮਾ ਰਾਣੀ, ਰੂਪ ਲਾਲ ਤੇ ਪ੍ਰਿੰਸੀਪਲ ਜੋਗਿੰਦਰ ਪਾਲ ਸਿੰਘ ਜੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ।