ਗੜ੍ਹਸ਼ੰਕਰ (ਫੂਲਾ ਰਾਮ ਬੀਰਮਪੁਰ/ ਬਲਵੀਰ ਚੋਪੜਾ) ਅਾਲ ੲਿੰਡੀਅਾ ਅਾਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੋਹਰੀ ਜੋ ਕਿ ਬੀਤੀ ਰਾਤ ਬ੍ਰਹਮਲੀਨ ਹੋ ਗੲੇ ਜਾਣਕਾਰੀ ਮੁਤਾਬਕ ਸੰਤ ਜੋਗਿੰਦਰ ਪਾਲ ਜੋਹਰੀ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਹਰਿਅਾਣਾ ਵਿਖੇ ਗੲੇ ਹੋੲੇ ਸਨ। ਜਿਥੇ ੳੁਹਨਾ ਨੂੰ ਅਚਾਨਕ ਪੈਰਾਲਾੲੀਜ਼ ਦਾ ਅਟੈਕ ਅਾ ਗਿਅਾ ਸੰਗਤਾ ਵਲੋ ੳੁਹਨਾ ਨੂੰ ਜਗਾਧਰੀ ਦੇ ਹਸਪਤਾਲ ਵਿਖੇ ਦਾਖਲ ਕਰਵਾੲਿਅਾ ਗਿਅਾ ਪਰ ਸਿਹਤ ਵਿਗੜਦਿਅਾ ਡਾਕਟਰਾ ਨੇ ੳੁਹਨਾ ਨੂੰ ਪੀ.ਜੀ.ਅਾੲੀ ਰੈਫਰ ਕਰ ਦਿੱਤਾ ਪਰ ਪੀ.ਜੀ.ਅਾੲੀ ਪਹੁੰਚਦਿਅਾ ਹੀ ਡਾਕਟਰਾ ਨੇ ੳੁਹਨਾ ਨੂੰ ਮ੍ਰਿਤਕ ਅੈਲਾਨ ਕਰਾਰ ਦੇ ਦਿੱਤਾ । ਖਬਰ ਪਤਾ ਚੱਲਦਿਅਾ ਹੀ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾ ਚ ਸੋਗ ਦੀ ਲਹਿਰ ਫੈਲ ਗੲੀ । ੳੁਹਨਾ ਦੀ ਦੇਹ ਨੂੰ ਅੰਤਿਮ ਦਰਸ਼ਨਾ ਲੲੀ ਸ਼੍ਰੀ ਗੁਰੂ ਰਵਿਦਾਸ ਅਸਥਾਨ ਸ਼੍ਰੀ ਚਰਨ ਛੋਹ ਗੰਗਾ ਵਿਖੇ ਲਿਅਾਦਾ ਗਿਅਾ ਹੈ । ਜਿਥੇ ੳੁਹਨਾ ਨੇ ਅਾਪਣਾ ਜੀਵਨ ਬਤੀਤ ਕੀਤਾ ਅਤੇ ਸੰਗਤਾ ਨੂੰ ਗੁਰਬਾਣੀ ਨਾਲ ਜੋੜਿਅਾ। ਸੰਤ ਜੋਗਿੰਦਰ ਪਾਲ ਜੋਹਰੀ ਜੀ ਦੇ ਬ੍ਰਹਮਲੀਨ ਹੋਣ ਨਾਲ ਅਾਲ ੲਿੰਡੀਅਾ ਅਾਦਿ ਧਰਮ ਮਿਸ਼ਨ ਅਤੇ ਰਹਿਬਰਾ ਦੇ ਮਿਸ਼ਨ ਨਾਲ ਜੁੜੀਅਾ ਸੰਗਤਾ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਅਾ ਹੈ।