ਸੁਲਤਾਨਪੁਰ ਲੋਧੀ 27 ਮਾਰਚ (ਮਲਕੀਤ ਕੌਰ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਕੌਮੀ ਯੂਥ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਨਾਨਕਪੁਰ ,ਦਿਲਬਾਗ ਸਿੰਘ ਗਿੱਲ ਐਮ ਡੀ ਅਤੇ ਜਥੇਦਾਰ ਗੁਰਦਿਆਲ ਸਿੰਘ ਖ਼ਾਲਸਾ ਨੇ ਬੀਤੇ ਦਿਨੀਂ ਅਫਗਾਨਿਸਤਾਨ ਦੇ ਕਾਬੁਲ ਦੇ ਗੁਰਦੁਆਰੇ ਤੇ ਅੱਤਵਾਦੀ ਹਮਲਾ ਕਰਕੇ ਮਾਰੇ ਨਿਰਦੋਸ਼ ਲੋਕਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਹਮਲੇ ਦੀ ਪੁਰਜੋਰ ਨਿਖੇਧੀ ਕੀਤੀ ਹੈ। ਉਕਤ ਆਗੁੂਆ ਨੇ ਕਿਹਾ ਕਿ ਜੀਵਨ ਤੋਂ ਹਾਰੇ ਲੋਕ ਜ਼ਿੰਦਗੀ ਤੋਂ ਕਿਨਾਰਾ ਕਰਕੇ ਲੋਕਾਂ ਦੀਆਂ ਜਾਨਾਂ ਲੈਂਦੇ ਹਨ ਪਰ ਉਹ ਇਸ ਭੁਲੇਖੇ ਵਿੱਚ ਹਨ ਕਿ ਸਿੱਖ ਕੌਮ ਨਾ ਖ਼ਤਮ ਕਦੇ ਹੋਈ ਅਤੇ ਨਾ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਲੋਕਾਂ ਤੇ ਹੋ ਰਹੇ ਅਜਿਹੇ ਹਮਲੇ ਸਮੂਹ ਦੇਸ਼ਾਂ ਲਈ ਇਕ ਸੰਕੇਤ ਹੈ ਜਿਸ ਲਈ ਸਰਕਾਰਾਂ ਨੂੰ ਹੁਣੇ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਦਖ਼ਲ ਦੇ ਕੇ ਵਿਦੇਸ਼ਾਂ ਚ ਬੈਠੇ ਸਿੱਖਾਂ ਤੇ ਹਿੰਦੂਆਂ ਦੀ ਜਾਨ ਮਾਲ ਦੀ ਸੁਰੱਖਿਆ ਕਰੇ ਅਤੇ ਅਜਿਹੇ ਹਮਲਿਆਂ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਖ ਵੱਖ ਥਾਵਾਂ ਤੇ ਘੱਟ ਗਿਣਤੀ ਦੇ ਲੋਕ ਵਸਦੇ ਹਨ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੀਏ। ਜਥੇਦਾਰ ਡੋਗਰਾਂਵਾਲਾ ਨੇ ਕਿਹਾ ਕਿ ਅਜਿਹੇ ਘਿਨੌਣੇ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਭਵਿੱਖ ਚ ਅਜਿਹੀ ਗਲਤੀ ਕਰਨ ਦਿ ਸੋਚ ਨਾ ਸਕੇ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਪੂਰਾ ਸੰਸਾਰ ਕੋਰੋਨਾ ਵਾਇਰਸ ਬੀਮਾਰੀ ਨਾਲ ਲੜ ਰਿਹਾ ਹੈ ਉੱਥੇ ਪੁਲਿਸ ਭਾਈਚਾਰੇ ਨੁੰ ਅਪੀਲ ਹੈ ਕਿ ਕਰਫਿੁਉ ਦੌਰਾਨ ਜਦੋਂ ਕੋਈ ਘਰੋਂ ਨਿਕਲਦਾ ਹੈ ਤਾਂ ਉਹਨੂੰ ਪਹਿਲਾਂ ਜ਼ਰੂਰ ਪੁੱਛ ਲਿਆ ਜਾਵੇ ਕਿ ਉਹ ਕਿਉਂ ਬਾਹਰ ਆਇਆ ਹੈ, ਹੋ ਸਕਦਾ ਹੈ ਕਿ ਉਸ ਦੀ ਕੋਈ ਮਜਬੂਰੀ ਹੋਵੇ, ਸਿਧਾ ਡੰਡਾ ਪਰੇਡ ਨਾ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਧੰਨਵਾਦੀ ਹਨ ਪੁਲਸ ਵਿਭਾਗ ਦੇ, ਜਿਹੜੇ ਆਪਣੇ ਪਰਿਵਾਰ ਛੱਡ ਕੇ ਸੜਕਾਂ ਤੇ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਡਿਊਟੀਆਂ ਦੇ ਰਹੇ ਹਨ ਪਰ ਜੇਕਰ ਉਹ ਭਾਈਚਾਰਾ ਮਿਲਵਰਤਣ ਵਧਾਉਣ ਤੇ ਹੋਰ ਵੀ ਵਧੀਆ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿਉਂ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ ਤਾਂ ਜੋ ਇਸ ਨਾਮੁਰਾਦ ਬਿਮਾਰੀ ਨਾਲ ਲੜਿਆ ਜਾ ਸਕੇ।