Home Punjabi-News ਘੇੜਾ ਪ੍ਰੋ੍ਡਕਸ਼ਨ ਦੀ ਟੈਲੀ ਫਿਲਮ ” ਮਾਂ ਰੱਬ ਦਾ ਨਾਂ ” ਜਲਦੀ...

ਘੇੜਾ ਪ੍ਰੋ੍ਡਕਸ਼ਨ ਦੀ ਟੈਲੀ ਫਿਲਮ ” ਮਾਂ ਰੱਬ ਦਾ ਨਾਂ ” ਜਲਦੀ ਹੋਵੇਗੀ ਰਿਲੀਜ

ਮਾਂ ਦਾ ਅਾਪਣੇ ਬੱਚਿਅਾ ਲਈ ਤਿਅਾਗ ਤੇ ਪਿਆਰ ਦੀ ਕਹਾਣੀ ਹੈ ਟੈਲੀਫਿਲਮ – ਘੇੜਾ
ਫਗਵਾੜਾ ( ਡਾ ਰਮਨ ) ਮਾਂ ਦਿਵਸ ‘ਤੇ ਘੇੜਾ ਪ੍ਰੋਡਕਸ਼ਨ ਟੈਲੀ ਫਿਲਮ ” ਮਾਂ ਰੱਬ ਦਾ ਨਾਂ ” ਰਿਲੀਜ ਕੀਤੀ ਜਾ ਰਹੀ ਹੈ। ਮਾਂ ਰੱਬ ਦਾ ਨਾਂ ਟੈਲੀ ਫਿਲਮ ਸਬੰਧੀ ਜਾਣਕਾਰੀ ਦਿੰਦਿਅਾ ਫਿਲਮ ਦੇ ਪ੍ਰੋਡਿਊਸਰ ਲੇਖਕ ਅਤੇ ਅੈਸੋਸੀੇਏਟ ਡਾਇਰੈਕਟਰ ਤੇ ਸਮਾਜ ਸੇਵਕ ਰਾਜਿੰਦਰ ਘੇੜਾ ਨੇ ਦੱਸਿਅਾ ਕਿ ਉਕਤ ਪੰਜਾਬੀ ਟੈਲੀ ਫਿਲਮ ਮਾਂ ਦਿਵਸ ਨੂੰ ਸਮਰਪਿਤ ਹੈ। ਇਸ ਫਿਲਮ ਦੀ ਕਹਾਣੀ ਮਾਂ ਵਲੋਂ ਬੱਚਿਆਂ ਲਈ ਕੀਤੇ ਤਿਅਾਗ ਤੇ ਪਿਆਰ ਨੂੰ ਦਰਸਾਉਂਦੀ ਹੈ। ਘੇੜਾ ਨੇ ਦੱਸਿਆ ਕਿ ਉਕਤ ਟੈਲੀ ਫਿਲਮ ਦੇ ਡਾਇਰੈਕਟਰ ਅਸ਼ੋਕ ਖੁਰਾਣਾ ਹਨ। ਇਸ ਟੈਲੀ ਫਿਲਮ ਚ ਰੇੈਨੂਕਾ ਰਾਜਪੂਤ, ਗੁਰਦੀਪ ਸੰਧੂ, ਸਵੇਤਾ ਮੀਤ, ਅਸ਼ੋਕ ਅਜੀਜ ਅਤੇ ਪਰਮਿੰਦਰ ਅਾਦਿ ਕਲਾਕਾਰ ਨੇ ਬਾਖੂਬੀ ਭੁਮਿਕਾ ਨਿਭਾਈ ਹੈ। ਘੇੜਾ ਨੇ ਕਿਹਾ ਕਿ ਬਹੁਤ ਜਲਦ ਹੀ ਯੂ.ਟਿਉੂਬ ਤੇ ” ਮਾਂ ਰੱਬ ਦਾ ਨਾਂ ” ਟੈਲੀ ਫਿਲਮ ਨੂੰ ਰਿਲੀਜ ਕੀਤਾ ਜਾਵੇਗਾ ਅਤੇ ਫਿਲਮ ਦੀ ਵਸੀਡੀ ਨੂੰ ਮਾਰਕੀਟ ਚ ਰਿਲੀਜ ਕੀਤਾ ਜਾਵੇਗਾ। ਇੱਥੇ ਜਿਕਰਯੋਗ ਹੈ ਕਿ ਘੇੜਾ ਪ੍ਰੋਡੰਕਸ਼ਨ ਵਲੋਂ ਵੱਖ ਵੱਖ ਮੁੱਦਿਆਂ ਨੂੰ ਲੈ ਕੈ ਟੈਲੀ ਫਿਲਮਾਂ ਦਾ ਨਿਰਮਾਣ ਪਹਿਲਾ ਵੀ ਕੀਤਾ ਜਾ ਚੁੱਕਾ ਹੈ।