ਲੋਹੀਆਂ ਖਾਸ,(ਮਲਕੀਤ ਕੌਰ)
ਲੋਹੀਆਂ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਯੂਥ ਕਾਂਗਰਸੀ ਆਗੂ ਜਗਜੀਤ ਸਿੰਘ ਨੋਨੀ ਦੀ ਰਹਿਨੁਮਾਈ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ 2 ਰੁਪਏ ਕਿਲੋ ਵਾਲੀ ਕਣਕ ਜ਼ਰੂਰਤਮੰਦਾਂ ਨੂੰ ਨਗਰ ਪੰਚਾਇਤ ਲੋਹੀਆਂ ਦੇ ਅਧੀਨ ਆਉਣ ਵਾਲੇ ਪਿੰਡ ਮੰਗੂਵਾਲ ਵਿੱਚ ਘਰ ਘਰ ਜਾ ਕੇ ਵੰਡੀ ਗਈ। ਇਸ ਮੌਕੇ ਤੇ ਹਾਜ਼ਰ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਨੇ ਦੱਸਿਆ ਕਿ ਮੰਗੂਵਾਲ ਵਿੱਚ ਵੰਡੀ ਗਈ ਉਕਤ ਕਣਕ ਦੀ ਖੇਪ ਫੂਡ ਸਪਲਾਈ ਅਧਿਕਾਰੀ ਮੈਡਮ ਅਮਨਦੀਪ ਕੌਰ ਦੀ ਅਗਵਾਈ ਵਿੱਚ ਵੰਡੀ ਗਈ। ਇਸ ਬਾਬਤ ਫੂਡ ਸਪਲਾਈ ਇੰਸਪੈਕਟਰ ਲਖਵਿੰਦਰ ਸਿੰਘ ਨੇ ਫੋਨ ਤੇ ਜਾਣਕਾਰੀ ਦਿੰਦੇ ਕਿਹਾ ਕਿ ਉਕਤ ਕਣਕ ਨੂੰ ਜ਼ਰੂਰਤਮੰਦਾਂ ਦੇ ਘਰ ਘਰ ਜਾ ਕੇ ਵੰਡਿਆ ਜਾਵੇਗਾ ਤਾਂ ਜੋ ਕਰੋਨਾ ਵਾਇਰਸ ਨੂੰ ਹੋਣ ਤੋਂ ਰੋਕਿਆ ਜਾ ਸਕੇ।