ਗੜ੍ਹਸ਼ੰਕਰ (ਫੂਲਾ ਰਾਮ ਬੀਰਮਪੁਰ) ਚੰਡੀਗੜ੍ਹ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦੇ ਅੱਡਾ ਸਤਨੌਰ ਵਿਖੇ ਬੀਤੀ ਰਾਤ ਇਕ ਗੱਡੀ ਦੇ ਦਰੱਖਤ ਨਾਲ ਟਕਰਾਉਣ ਕਰਕੇ ਇਕ ਵਿਅਕਤੀ ਜਖਮੀ ਹੋ ਗਿਆ l ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਰਾਤ ਸਾਢੇ ਬਾਰਾਂ ਵਜ਼ੇ ਦੇ ਕਰੀਬ ਇਕ ਮਰੂਤੀ ਅਲਟੋ ਗੱਡੀ ਨੰਬਰ ਪੀ ਬੀ-65 ਪੀ 4767 ਜਿਸ ਨੂੰ ਵਿਧੀ ਚੰਦ ਪੁੱਤਰ ਜੋਸ਼ੀ ਰਾਮ ਵਾਸੀ ਮੋਹਾਲੀ ਚਲਾ ਰਿਹਾ ਸੀ ਜੋ ਕਿ ਪਠਾਨਕੋਟ ਤੋਂ ਮੋਹਾਲੀ ਵੱਲ ਜਾ ਰਹੇ ਸਨ ਜਦੋਂ ਅੱਡਾ ਸਤਨੌਰ ਨੇੜੇ ਪਹੁੰਚੇ ਤਾਂ ਉਸ ਨੂੰ ਨੀਂਦ ਆਉਣ ਕਰਕੇ ਉਹਨਾਂ ਦੀ ਗੱਡੀ ਇਕ ਦਰੱਖਤ ਨਾਲ ਟਕਰਾ ਕੇ ਦੁਕਾਨਾਂ ਵਿੱਚ ਜਾ ਵੜੀ ਅਤੇ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ l ਜਿਸ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਗੱਡੀ ਵਿੱਚ ਸਵਾਰ ਦੂਸਰੇ ਜਖਮੀ ਹੋਏ ਵਿਅਕਤੀ ਨੂੰ ਆਸ ਪਾਸ ਰਹਿੰਦੇ ਲੋਕਾਂ ਨੇ ਗੜ੍ਹਸ਼ੰਕਰ ਸ਼ਿਵਲ ਹਸਪਤਾਲ ਪਹੁੰਚਾਇਆ l