ਗੜ੍ਹਸ਼ੰਕਰ (ਫੂਲਾ ਰਾਮ ਬੀਰਮਪੁਰ)

ਬਲਾਕ ਗੜ੍ਹਸ਼ੰਕਰ ਦੇ ਪਿੰਡ ਪੈਂਸਰਾ ‘ਚੋਂ ਇਕ ਮਰੀਜ਼ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਪਾਇਆ ਗਿਆ ਹੈ। ਮਰੀਜ਼ ਦੀ ਪਛਾਣ ਹਰਵਿੰਦਰ ਸਿੰਘ ਵੱਜੋਂ ਹੋਈ ਹੈ, ਜੋਕਿ ਪਿੰਡ ਪੈਂਸਰਾ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਇੰਚਾਰਜ ਡਾ. ਰਘਵੀਰ ਸਿੰਘ ਨੇ ਦੱਸਿਆ ਕਿ ਹਰਵਿੰਦਰ ਦੀ ਸੱਕੀ ਭੈਣ ਦੀਆਂ ਦੋ ਬੇਟੀਆਂ ਇੰਗਲੈਂਡ ਤੋਂ ਆਈਆਂ ਹੋਈਆਂ ਹਨ।