ਗੜ੍ਹਸ਼ੰਕਰ (ਬਲਵੀਰ ਚੋਪੜਾ) ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਸਤਨੌਰ ਵਿੱਖੇ ਇੱਕ ਫ਼ੌਜੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਕ ਮੈਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਅਮਰੀਕ ਸਿੰਘ ਉਮਰ 36 ਸਾਲ ਜੋ ਕਿ ਫੌਜ ਵਿੱਚ ਨੌਕਰੀ ਕਰਦਾ ਸੀ ਡਿਉਟੀ ਤੋਂ ਬਾਅਦ ਆਪਣੇ ਘਰ ਰਾਤ ਸਮੇਂ ਉਸ ਦੀ ਅਟੈਕ ਹੋਣ ਨਾਲ ਮੌਤ ਹੋ ਗਈ ਅੱਜ ਉਸ ਦੀ ਡੈਡ ਬਾਡੀ ਨੂੰ ਪਿੰਡ ਸਤਨੌਰ ਵਿਖੇ ਲਿਆਂਦਾ ਗਿਆ ਜਿੱਥੇ ਅੱਜ ਪਿੰਡ ਸਤਨੌਰ ਦੀ ਸ਼ਮਸ਼ਾਨ ਘਾਟ ਵਿਖੇ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਸ਼ਰਧਾਂਜਲੀਆ ਦੇ ਕੇ ਅਗਨੀ ਭੇਂਟ ਕੀਤਾ ਗਿਆ l ਮਿਤ੍ਰਕ ਰਣਜੀਤ ਸਿੰਘ ਮਿਲਟਰੀ ਸਟਾਫ 5 ਸਿਖਲਾਈ ਬਟਾਲੀਅਨ ਓ ਟੀ ਏ ਗਇਆ (ਬਿਹਾਰ) ਵਿੱਚ ਹੌਲਦਾਰ ਵਜੋਂ ਤਾਇਨਾਤ ਸੀ l ਮ੍ਰਿਤਕ ਆਪਣੇ ਪਿੱਛੇ ਦੋ ਛੋਟੀਆਂ ਬੱਚੀਆਂ, ਪਤਨੀ ਮਨਪ੍ਰੀਤ ਕੌਰ ਅਤੇ ਬੁਢੀ ਮਾਤਾ ਨੂੰ ਛੱਡ ਗਿਆ l ਮ੍ਰਿਤਕ ਰਣਜੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ l ਉਸ ਦੀ ਅੰਤਿਮ ਅਰਦਾਸ ਵਿੱਚ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ,ਸਬ ਇੰਸਪੈਕਟਰ ਬਲਵਿੰਦਰ ਸਿੰਘ ਗੜ੍ਹਸ਼ੰਕਰ ਅਤੇ ਜੀਂ ਓ ਜੀਂ ਦੀ ਗੜ੍ਹਸ਼ੰਕਰ ਤੋਂ ਟੀਮ ਅਤੇ ਨਾਲ ਆਏ ਫੌਜ ਦੇ ਅਫਸਰਾਂ ਵਲੋਂ ਮ੍ਰਿਤਕ ਦੇਹ ਨੂੰ ਸ਼ਰਧਾਂਜਲੀਆਂ ਦਿਤੀਆਂ ਗਈਆਂ।