ਫਗਵਾੜਾ (ਡਾ ਰਮਨ)

ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਬਿਹਤਰ ਦੇਖਭਾਲ ਲਈ ਬਿਹਤਰ ਗਿਆਨ (ਬੈਟਰ ਨਾਲਜ ਫਾਰ ਬੇਟਰ ਕੇਅਰ ) ਥੀਮ ਤਹਿਤ ਗ੍ਰਾਮ ਪੰਚਾਇਤ ਪਿੰਡ ਨਰੰਗਸਾਹਪੁਰ ਵਲੋਂ ਸਤਨਾਮਪੁਰਾ ਪੁਲਸ ਦੇ ਸਹਿਯੋਗ ਨਾਲ ਲੋਕਾ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਸਦਕਾ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਪਿੰਡ ਵਿੱਖੇ ਸਰਪੰਚ ਰਜਿੰਦਰ ਸਿੰਘ ਫੋਜੀ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਅੈਸ ਐਚ ਓ ਊਸ਼ਾ ਰਾਣੀ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ੲਿਸ ਮੌਕੇ ਬੋਲਦਿਆਂ ਪਿੰਡ ਦੇ ਸਰਪੰਚ ਰਜਿੰਦਰ ਸਿੰਘ ਫੋਜੀ ਨੇ ਆਖਿਆ ਕਿ ਨਸ਼ੇ ਦਾ ਸੇਵਨ ਸਾਡੀ ਜ਼ਿੰਦਗੀ ਲੲੀ ਘਾਤਕ ਹੈ ਜਿਸ ਦਾ ਨੁਕਸਾਨ ਸਾਡੀ ਸਿਹਤ ਨੂੰ ਤਾ ਹੁੰਦਾ ਹੀ ਹੈ ਨਾਲ ਹੀ ੲਿਸ ਦਾ ਨੁਕਸਾਨ ਪਰਿਵਾਰ ਨੂੰ ਵੀ ਝੱਲਣਾ ਪੈਂਦਾ ਹੈ ਅੈਸ ਐਚ ਓ ਊਸ਼ਾ ਰਾਣੀ ਨੇ ਅਪਣੇ ਸਬੋਧਨ ਚ ਬੋਲਦਿਆਂ ਆਖਿਆ ਕਿ ੲਿਹ ਦਿਹਾੜਾ ਹਰ ਸਾਲ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਧਦੀ ਵਰਤੋਂ ਅਤੇ ਸਮਾਜ ਤੇ ਪੈ ਰਹੇ ਕੁਪ੍ਰਭਾਵਾ ਨੂੰ ਵੇਖਦਿਆਂ ਸੰਯੁਕਤ ਰਾਸ਼ਟਰ ਸੰਗਠਨ ਵਲੋਂ ੲਿਸ ਸਬੰਧੀ ਮਿਤੀ 7 ਦਸੰਬਰ 1987 ਨੂੰ ਮਿਟਿੰਗ ਕੀਤੀ ਗਈ ਅਤੇ ਹਰ ਸਾਲ 26 ਜੂਨ ਦਾ ਦਿਹਾੜਾ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਅਤੇ ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ੇ ਅਤੇ ੲਿਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਉਹ ਪਿੰਡ ਪੱਧਰ ਤੱਕ ਜਾ ਕੇ ਲੋਕਾ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ ਹੀ ਕੁਝ ਲੋਕ ੲਿਸ ਦੱਲਦਲ ਚੋਂ ਨਿਕਲ ਨਹੀ ਪਾਉਂਦੇ ਜੋ ੲਿਸ ਦਾ ਵੱਡਾ ਕਾਰਨ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ੲਿਹ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਨਸ਼ਾ ਵੇਚਣ ਵਾਲੇ ਕਾਰੋਬਾਰੀਆਂ ਤੇ ਸਖਤ ਨਕੇਲ ਕੱਸੀ ਜਾਵੇਗੀ ੲਿਸ ਮੌਕੇ ਬਾਬਾ ਸੰਤਾ ਸਿੰਘ , ਸਰਵਪ੍ਰੀਤ ਸਿੰਘ ਪ੍ਰਿੰਸ , ਪੰਚ ਹਰਦੀਪ ਕੌਰ , ਗੁਰਪ੍ਰੀਤ ਕੌਰ , ਤਰਲੋਕ ਸਿੰਘ , ਜਿੰਦਰ ਸਿੰਘ , ਪ੍ਰੋ: ਡਾ ਅਮਰਜੀਤ ਸਿੰਘ , ਮਨਜੀਤ ਸਿੰਘ , ਗੁਰਪਾਲ ਸਿੰਘ ਪਾਲਾ , ਜਸਵੀਰ ਕੌਰ , ਬੀਬੀ ਸੁਰਿੰਦਰ ਕੌਰ , ਪੂਨਮ ਰਾਣੀ , ਬਲਵੀਰ ਕੌਰ , ੲੇ ਅੈਸ ਆਈ ਬਿੰਦਰ ਪਾਲ , ੲੇ ਅੈਸ ਆਈ ਮਨਜੀਤ ਸਿੰਘ , ੲੇ ਅੈਸ ਆਈ ਕਸ਼ਮੀਰ ਸਿੰਘ ਗਿੱਲ , ੲੇ ਅੈਸ ਆਈ ਨਰਿੰਦਰ ਸਿੰਘ , ਕਾਂਸਟੇਬਲ ਅਮ੍ਰਿਤਪਾਲ ਸਿੰਘ , ਪ੍ਰਮਜੀਤ ਕੁਮਾਰ , ਤੋਂ ੲਿਲਾਵਾ ਪਿੰਡ ਵਾਸੀ ਮੋਜੂਦ ਸਨ