ਸ਼ਾਹਕੋਟ ਮਲਸੀਆਂ ਸਾਹਬੀ ਦਾਸੀਕੇ ਸ਼ਾਹਕੋਟੀ 7340722856

ਸ਼ਾਹਕੋਟ,ਸਥਾਨਕ ਗਾਂਧੀ ਚੌਂਕ ਵਿੱਚ ਸਥਿੱਤ ਗੌ ਅਹੈੱਡ ਇੰਸਟੀਚਿਊਟ ਆਫ ਸਕਸੈੱਸ ਸ਼ਾਹਕੋਟ ਦਾ ਦਸਵੀਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ । ਸੰਸਥਾ ਮੁਖੀ ਬਲਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਦਸਵੀਂ ਦੀ C.B.S.E ਸਾਲਾਨਾ ਪ੍ਰੀਖਿਆ ਵਿੱਚ ਮਨਮੀਤ ਕੌਰ ਨੇ 91% ਅੰਕ ਲੈ ਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ
ਇਸੇ ਤਰ੍ਹਾਂ ਵਿਦਿਆਰਥਣ ਜਸਦੀਪ ਕੌਰ ਨੇ 83.8%, ਕਾਰਤਿਕ ਚੋਪੜਾ 78%, ਮੋਹਿਤ ਨੇ 74%, ਲਵਲੀਨ ਅਰੋੜਾ ਨੇ 73% , ਮਾਧਵ ਗੋਇਲ 70%,ਗੁਰਿੰਦਰ ਸਿੰਘ , ਸਾਹਿਲ ਨਾਹਰ ਨੇ 60% ਤੋ ਉੱਪਰ ਅੰਕ ਲੈ ਸੰਸਥਾ ਦਾ ਨਾਮ ਰੋਸ਼ਨ ਕੀਤਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਪ੍ਰਭਜੋਤ ਕੌਰ, ਰਿਧੀਮਾ ਗੁਪਤਾ ਨੇ ਵੀ ਬੱਚਿਆ ਨੂੰ ਮੁਬਾਰਕਾਂ ਦਿਤੀਆਂ ਤੇ ਜਿੰਦਗੀ ਵਿੱਚ ਅੱਗੇ ਵੱਧਣ ਲਈ ਸ਼ੁਭਕਾਮਨਾਵਾਂ ਦਿਤੀਆਂ।