* ਯੋਗੀ ਰਾਜ ‘ਚ ਦਲਿਤ ਧੀਆਂ ਸੁਰੱਖਿਅਤ ਨਹੀਂ – ਯਸ਼ ਬਰਨਾ
* ਰਾਸ਼ਟਰਪਤੀ ਰਾਜ ਦੀ ਕੀਤੀ ਮੰਗ
ਫਗਵਾੜਾ (ਡਾ ਰਮਨ ) ਗੁਰੂ ਰਵਿਦਾਸ ਟਾਈਗਰ ਫੋਰਸ ਰਜਿ. ਪੰਜਾਬ ਵਲੋਂ ਯੂ.ਪੀ. ਦੇ ਹਾਥਰਸ ਵਿਖੇ ਬਲਾਤਕਾਰ ਅਤੇ ਕੀਤੇ ਗਏ ਤਸ਼ੱਦਦ ਦੇ ਜਖਮ ਨਾ ਸਹਾਰਦੇ ਹੋਏ ਮੌਤ ਦਾ ਸ਼ਿਕਾਰ ਬਣੀ ਨਾਬਾਲਿਗ ਲੜਕੀ ਨੂੰ ਨਿਆ ਦੀ ਮੰਗ ਅਤੇ ਪਰਿਵਾਰਕ ਮੈਂਬਰਾਂ ਨੂੰ ਡਰਾ ਧਮਕਾ ਕੇ ਅੱਧੀ ਰਾਤ ਨੂੰ ਅੰਤਮ ਸੰਸਕਾਰ ਕਰਨ ਦੇ ਰੋਸ ਵਜੋਂ ਅੱਜ ਫੋਰਸ ਦੇ ਚੇਅਰਮੈਨ ਯਸ਼ ਬਰਨਾ ਅਤੇ ਪੰਜਾਬ ਪ੍ਰਧਾਨ ਜੱਸੀ ਤੱਲ•ਣ ਦੀ ਸਾਂਝੀ ਅਗਵਾਈ ਹੇਠ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਨਾਥ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯਸ਼ ਬਰਨਾ ਨੇ ਕਿਹਾ ਕਿ ਮਨੀਸ਼ਾ ਵਾਲਮੀਕਿ ਨਾਲ ਬਲਾਤਕਾਰ ਕਰਕੇ ਗੈਰ ਮਨੁੰਖੀ ਤਸੀਹੇ ਦਿੱਤੇ ਗਏ ਜਿਸ ਕਰਕੇ ਜਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸਨੇ ਦਮ ਤੋੜ ਦਿੱਤਾ। ਮਨੀਸ਼ਾ ਨਾਲ ਵਾਪਰੀ ਇਸ ਘਿਣੋਣੀ ਘਟਨਾ ਨਾਲ ਦਲਿਤ ਸਮਾਜ ਵਿਚ ਭਾਰੀ ਰੋਸ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਮ੍ਰਿਤਕ ਲੜਕੀ ਦੇ ਪਰਿਵਾਰ ਨਾਲ ਹਮਦਰਦੀ ਭਰਿਆ ਵਿਵਹਾਰ ਕਰਨ ਦੀ ਬਜਾਏ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਉਸਦਾ ਅੱਧੀ ਰਾਤ ਨੂੰ ਅੰਤਮ ਸੰਸਕਾਰ ਕਰਵਾ ਦਿੱਤਾ ਅਤੇ ਪਰਿਵਾਰ ਨੂੰ ਵੀ ਡਰਾਇਆ ਧਮਕਾਇਆ ਗਿਆ ਜਿਸ ਨੂੰ ਲੈ ਕੇ ਦੇਸ਼ ਭਰ ਦੇ ਦਲਿਤ ਸਮਾਜ ਵਿਚ ਭਾਰੀ ਗੁੱਸਾ ਹੈ। ਯੋਗੀ ਰਾਜ ਵਿਚ ਯੂ.ਪੀ. ਦਾ ਦਲਿਤ ਸਮਾਜ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਇਸ ਲਈ ਯੋਗੀ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਗਾਉਣ ਦੀ ਉਹ ਮੰਗ ਕਰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਮਨੀਸ਼ਾ ਵਾਲਮੀਕਿ ਦੇ ਨਿਆ ਦੀ ਲੜਾਈ ਦੋਸ਼ੀਆਂ ਨੂੰ ਫਾਂਸੀ ਦੁਆਉਣ ਤੱਕ ਜਾਰੀ ਰੱਖੀ ਜਾਵੇਗੀ ਅਤੇ ਪੂਰੇ ਪੰਜਾਬ ਵਿਚ ਟਾਇਗਰ ਫੋਰਸ ਵਲੋਂ ਯੋਗੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਸੰਤੋਖ ਖੰਗੂੜਾ, ਹਰਨਾਮ ਸਿੰਘ, ਮਨਜੀਤ ਮਹਿਮੀ, ਜਿਲ•ਾ ਪ੍ਰਧਾਨ ਬਲਵੀਰ ਅਬਾਦੀ, ਸ਼ਹਿਰੀ ਪ੍ਰਧਾਨ ਸਤੀਸ਼ ਬੰਟੀ, ਦਿਹਾਤੀ ਪ੍ਰਧਾਨ ਕਰਨ ਬੰਗਾ, ਜ਼ਿਲ੍ਹਾ ਜਨਰਲ ਸਕੱਤਰ ਪੰਕਜ ਘੇੜਾ, ਬਲਵੰਤ ਸੋਨੂੰ, ਦੋਆਬਾ ਪ੍ਰਧਾਨ ਐਡਵੋਕੇਟ ਰਣਦੀਪ ਕੁਮਾਰ, ਵਿਪਨ ਹਰਦਾਸਪੁਰ, ਹੇਰੀ ਘੇੜਾ, ਦੀਪਾ ਦੁੱਗ ਜੱਗੀ ਪ੍ਰੇਮਪੁਰਾ ਆਦਿ ਹਾਜਰ ਸਨ।