Home Punjabi-News ਗੁਰੂ ਰਵਿਦਾਸੁ ਮਹਾਰਾਜ ਜੀ ਦੇ ਪਾਏ ਪੂਰਨਿਆਂ ਤੇ ਚੱਲਣਾ ਸਮੇਂ ਦੀ ਮੁੱਖ...

ਗੁਰੂ ਰਵਿਦਾਸੁ ਮਹਾਰਾਜ ਜੀ ਦੇ ਪਾਏ ਪੂਰਨਿਆਂ ਤੇ ਚੱਲਣਾ ਸਮੇਂ ਦੀ ਮੁੱਖ ਲੋੜ- ਪ੍ਰਧਾਨ ਸੰਤ ਨਿਰਮਲ ਦਾਸ ਜੀ ਬਾਬਾਜੋੜੇ ਮਹੰਤ ਪ੍ਰਸ਼ੋਤਮ ਲਾਲ ਜੀ ਨੇ ਆਏ ਹੋਏ ਪਤਵੰਤਿਆਂ ਦਾ ਕੀਤਾ ਧੰਨਵਾਦ

ਫਗਵਾੜਾ,29 ਫਰਵਰੀ ( ਡਾ ਰਮਨ/ਅਜੇ ਕੋਛੜ) ਜਗਤ ਪਿਤਾਮਾ ਸਭ ਧਰਮਾਂ ਦੇ ਸਾਂਝੇ ਰਹਿਬਰ ਸਤਿਗੁਰੂ ਰਵਿਦਾਸੁ ਜੀ ਮਹਾਰਾਜ ਦੇ 643 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸੰਤ ਸੰਮੇਲਨ ਗੁਰੂ ਰਵਿਦਾਸੁ ਸਾਧੂ ਸੰਪਰਦਾਇਕ ਸੋਸਾਇਟੀ ਰਜਿ. ਪੰਜਾਬ ਦੇ ਪ੍ਰਧਾਨ 108 ਸੰਤ ਬਾਬਾ ਨਿਰਮਲ ਦਾਸ ਜੀ ਬਾਬਾਜੋੜੇ ਦੀ ਅਗਵਾਈ ਹੇਠ ਇਤਿਹਾਸਕ ਦੇਹਰਾ ਸ਼੍ਰੀ ਗੁਰੂ ਰਵਿਦਾਸੁ ਚੱਕ ਹਕੀਮ ਫਗਵਾੜਾ ਵਿਖੇ 27 ਤੋਂ 29 ਫਰਵਰੀ ਤੱਕ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸੇ ਸਬੰਧ ਵਿੱਚ ਸਵੇਰੇ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਖੁਲ੍ਹੇ ਭੰਡਾਲ ਵਿੱਚ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਪ੍ਰਸਿਧ ਰਾਗੀ ਭਾਈ ਰਜਿੰਦਰ ਸਿੰਘ ਬੱਦਲ, ਗਿਆਨੀ ਹਜ਼ਾਰਾ ਸਿੰਘ ਦੇ ਜੱਥੇ ਨੇ ਜਿੱਥੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕੀਤਾ ਉੱਥੇ ਹੀ ਗੁਰੂ ਰਵਿਦਾਸੁ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬਾਜੋੜੇ ਨੇ ਸੰਗਤਾਂ ਨੂੰ ਉਪਦੇਸ਼ ਕਰਦੇ ਹੋਏ ਗੁਰੂ ਰਵਿਦਾਸੁ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣਪੱਟੀ ਵਾਲੇ,ਮੁੱਖ ਸਕੱਤਰ ਸੰਤ ਇੰਦਰਦਾਸ ਜੀ ਸ਼ੇਖੇ, ਸੰਤ ਸਰਵਣ ਦਾਸ ਜੀ ਲੁਧਿਆਣਾ, ਸੰਤ ਪਰਮਜੀਤ ਦਾਸ ਡੇਰਾ ਨਗਰ ਵਾਲੇ ਵਾਲਿਆਂ ਨੇ ਵੀ ਕਥਾ ਵਿਚਾਰਾਂ ਰਾਹੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਮੈਡਮ ਸੰਤੋਸ਼ ਕੁਮਾਰੀ, ਰਾਜੇਸ਼ ਬਾਘਾ ਉਪ ਪ੍ਰਧਾਨ ਭਾਜਪਾ ਪੰਜਾਬ, ਸੰਤ ਧਰਮਪਾਲ, ਸੰਤ ਕੁਲਜੀਤ ਕੋਰ ਜੀ ਮੈਨਾ, ਚੇੳਰਮੈਨ ਸੋਹਣ ਲਾਲ ਬੰਗਾ, ਹਰਪ੍ਰੀਤ ਹੈਰੀ, ਸੋਢੀ ਰਾਮ, ਮਿਸ਼ਨਰੀ ਵਿੱਕੀ ਬਹਾਦਰਕੇ, ਜੀਵਨ ਕੁਮਾਰ, ਕਮਲ ਜਨਾਗਲ ਪ੍ਰਧਾਨ, ਬਾਬੂ ਰਾਮ ਰਤਨ, ਸਰਪੰਚ ਕੁਲਵਿੰਦਰ ਕੁਮਾਰ, ਮੈਂਬਰ ਐਸਸੀ ਕਮਿਸ਼ਨ ਗਿਆਨ ਚੰਦ ਦੀਵਾਲੀ, ਸੰਤ ਗੁਰਮੁੱਖ ਨਾਥ, ਸੰਤ ਰਵਿੰਦਰ ਕੋਰ, ਸੰਤ ਹਰਮੇਸ਼ ਲਾਲ ਜੀ, ਸ਼ੇਰਪੁਰ ਢੱਕੋ, ਜੋਗਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕਿ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੇ ਅਖੀਰ ਵਿੱਚ ਦੇਹਰਾ ਸਾਹਿਬ ਦੇ ਮੁੱਖ ਪ੍ਰਬੰਧਕ ਅਤੇ ਸੋਸਾਇਟੀ ਦੇ ਸਹਾਇਕ ਖਜ਼ਾਨਚੀ ਮਹੰਤ ਪ੍ਰਸ਼ੋਤਮ ਲਾਲ ਜੀ ਨੇ ਆਏ ਹੋਏ ਪਤਵੰਤਿਆਂ ਅਤੇ ਸਹਿਯੋਗਆਂ ਦਾ ਧੰਨਵਾਦ ਕੀਤਾ ਤੇ ਸਨਮਾਨ ਚਿੰਨ ਦੇ ਕਿ ਸਨਮਾਨਿਤ ਕੀਤਾ। ਇਸ ਮੌਕੇ ਗੁਰੂ ਦੇ ਲੰਗਰ ਅਤੇ ਚਾਹ ਪਕੌੜਿਆ ਦੇ ਲੰਗਰ ਅਤੁੱਟ ਵਰਤਾਏ ਗਏ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਉੱਘੇ ਪੱਤਰਕਾਰ ਦੇਸ ਰਾਜ ਬੰਗਾ ਨੇ ਬਾਖੂਬੀ ਨਿਭਾਈ।