(ਸਰਵਨ ਦਾਸ)

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ, ਨਕੋਦਰ ਵਿਖੇ ਐਨ. ਸੀ.ਸੀ ਵਿਭਾਗ ਵਲੋਂ ” ਸਵੱਛਤਾ ਪਖਵਾੜਾ” ਦਸੰਬਰ 1 ਤੋਂ 15 ਤਕ ਮਨਾਇਆ ਗਿਆ ਜਿਸ ਵਿਚ ਕਾਲਜ ਦੇ ਐਨ.ਸੀ.ਸੀ ਕੈਡਟਸ ਅਤੇ ਵਿਦਿਆਰਥਣਾਂ ਨੂੰ ਇਸ ਸਵੱਛਤਾ ਪਖਵਾੜੇ ਨੂੰ ਮਨਾਉਣ ਸੰਬੰਧੀ ਜਾਣਕਾਰੀ ਦੇਣ ਲਈ ਸੂਬੇਦਾਰ ਸੁਰਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ । ਉਨ੍ਹਾਂ ਨੇ ਦਸਿਆ ਕਿ ਐਨ. ਸੀ.ਸੀ ਵਿਚ ਹਮੇਸ਼ਾ ਅਨੁਸ਼ਾਸਨ ਤੇ ਜੋਰ ਦਿੱਤਾ ਜਾਂਦਾ ਹੈ ਅਤੇ ਅਨੁਸ਼ਾਸਨ ਵਿਚ ਰਹਿ ਕੇ ਸਾਨੂੰ ਸਭ ਨੂੰ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਉੱਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਵਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਸਵੱਛਤਾ ਮੁਹਿੰਮ ਨੂੰ ਅੱਗੇ ਵਧਾਉਣ ਲਈ ਵਿਦਿਆਰਥਣਾਂ ਨੂੰ ਸਹਿਯੋਗ ਦੇਣ ਬਾਰੇ ਕਿਹਾ । ਇਸ ਮੌਕੇ ਪੌਧੇ ਵੀ ਲਗਾਏ ਗਏ । ਇਹ ਪ੍ਰੋਗਰਾਮ ਐਨ. ਸੀ.ਸੀ ਦੇ ਮੈਡਮ ਸੁਨੀਤਾ ਦੇਵੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ ।