ਫਗਵਾੜਾ, 9 ਮਾਰਚ ( ਡਾ ਰਮਨ /ਅਜੇ ਕੋਛੜ ) ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਮੁਫਤ ਕੈਂਸਰ ਚੈੱਕ ਅੱਪ ਕੈਂਪ ਨੇੜਲੇ ਪਿੰਡ ਗੰਡਵਾਂ ਵਿਖੇ 13 ਮਾਰਚ ਨੂੰ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਠੇਕੇਦਾਰ ਸ਼ਿੰਦਰਪਾਲ ਨੇ ਦਸਿਆ ਕਿ ‘ਰੋਕੋ ਕੈਂਸਰ’ ਮਿਸ਼ਨ ਤਹਿਤ ਲਾਏ ਜਾ ਰਹੇ ਇਸ ਕੈਂਪ ਵਿਚ ਔਰਤਾਂ ਦੀਆਂ ਕੈਂਸਰ ਨਾਲ ਸਬੰਧਤ ਬੀਮਾਰੀਆਂ ਦੀ ਜਾਂਚ ਖਾਸ ਤੌਰ ਉਪਰ ਕੀਤੀ ਜਾਵੇਗੀ।ਇਹਨਾਂ ਵਿਚ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਸ਼ਾਮਲ ਹੈ ਜੋ ਅਤੀ ਆਧੁਨਿਕ ਟੈਕਨੀਕ ਨਾਲ ਕੀਤੀ ਜਾਵੇਗੀ।ਇਸ ਕੈਂਪ ਵਿਚ ਸ਼ੂਗਰ ਅਤੇ ਬਲੱਡ ਪਰੈਸ਼ਰ ਦੀਆਂ ਦਵਾਈਆਂ ਮੁਫਤ ਦਿਤੀਆਂ ਜਾਣਗੀਆਂ। ਆਮ ਬੀਮਾਰੀਆਂ ਦੀਆਂ ਦਵਾਈਆਂ ਸਿਰਫ ਲੋੜਵੰਦਾਂ ਨੂੰ ਮੁਫਤ ਦਿਤੀਆਂ ਜਾਣਗੀਆਂ।
ਇਹ ਕੈਂਪ ਪਿੰਡ ਦੀ ਪੰਚਾਇਤ,ਸਮਾਜ ਸੇਵਕ ਵੈਲਫੇਅਰ ਸੁਸਾਇਟੀ,ਐਨ.ਆਰ.ਆਈ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ।