ਫਗਵਾੜਾ (ਡਾ ਰਮਨ ) ਮਗਨਰੇਗਾ ਫਗਵਾੜਾ ਦੇ ਏ.ਪੀ.ਓ. ਚਰਨਜੀਤ ਅਤੇ ਤਲਵਿੰਦਰ ਸਿੰਘ ਭੁੱਲਰ ਜੀ.ਆਰ.ਐਸ. ਮਗਨਰੇਗਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪਿਛਲੇ ਸਾਲ ਦੀ ਤਰ•ਾਂ ਇਸ ਸਾਲ ਵੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿਚ ਬੂਟੇ ਲਗਾਏ ਜਾਣ ਅਤੇ ਪਿਛਲੇ ਸਾਲ ਲਗਾਏ ਗਏ ਬੂਟਿਆਂ ਦੀ ਵੀ ਦੇਖਭਾਲ ਕੀਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਬਣਾ ਕੇ ਧਰਤੀ ਉਪਰ ਪਰਮਾਤਮਾ ਦੀ ਅਨਮੋਲ ਦਾਤ ਮਨੁੰਖੀ ਜੀਵਨ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਚੰਗਾ ਵਾਤਾਵਰਣ ਮਿਲ ਸਕੇ।