ਫਗਵਾੜਾ(ਡਾ ਰਮਨ)

ਸਮੂਹ ਮਨੁੱਖਤਾ ਦੇ ਭਲੇ ਲਈ ਬਣਾਏ ਗਏ ਸਰਬੱਤ ਦਾ ਭਲਾ ਟਰੱਸਟ ਯੂਕੇ ਵੱਲੋਂ ਚੇਅਰਪਰਸਨ ਬੀਬੀ ਨਰਿੰਦਰ ਕੌਰ ਨਿੰਦੀ ਅਤੇ ਉਨਾਂ ਦੀ ਸਮੁੱਚੀ ਟੀਮ ਦੇ ਉਪਰਾਲੇ ਸਦਕਾ ਸਮਾਜ ਸੇਵਾ ਦੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਅੱਜ ਗੁਰਦੁਆਰਾ ਸ਼ਹੀਦ ਸਿੰਘਾਂ ਪਿੰਡ ਭੁੱਲਾਰਾਈ ਹੁਸ਼ਿਆਰਪੁਰ ਫਗਵਾੜਾ ਵਿਖੇ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਟੀਮ ਦੇ ਮੈਂਬਰ ਬੀਬੀ ਮਨਜੀਤ ਕੌਰ ਲੱਖਪੁਰ, ਇੰਟਰਨੈਸ਼ਨਲ ਢਾਡੀ ਗਿਆਨੀ ਗੁਰਦਿਆਲ ਸਿੰਘ ਲੱਖਪੁਰ ਵੱਲੋਂ ਕੋਵਿਡ-19 ਦੇ ਚੱਲਦਿਆਂ ਕੰਮਾਂਕਾਰਾਂ ਤੋਂ ਵਾਂਝੇ ਹੋਏ ਵੱਡੀ ਗਿਣਤੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬੀਬੀ ਮਨਜੀਤ ਕੌਰ ਲੱਖਪੁਰ ਨੇ ਜਿੱਥੇ ਸਰਬੱਤ ਦਾ ਭਲਾ ਟਰੱਸਟ ਯੂਕੇ ਦੀ ਚੇਅਰਪਰਸਨ ਬੀਬੀ ਨਰਿੰਦਰ ਕੌਰ ਨਿੰਦੀ ਅਤੇ ਉਨ੍ਹਾਂ ਦੀ ਯੂਕੇ ਟੀਮ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਹੋਰਨਾਂ ਐੱਨ.ਆਰ. ਆਈ. ਵੀਰਾਂ, ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਮੱਤਭੇਦ ਖਤਮ ਕਰਕੇ ਕੋਵਿਡ-19 ਕਾਰਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਕੋਈ ਵੀ ਗਰੀਬ ਪਰਿਵਾਰ ਰੋਟੀ ਤੋਂ ਭੁੱਖਾ ਨਾਂ ਸੌਂ ਸਕੇ। ਇਸ ਮੌਕੇ ਇੰਟਰਨੈਸ਼ਨਲ ਢਾਡੀ ਭਾਈ ਗੁਰਦਿਆਲ ਸਿੰਘ ਲੱਖਪੁਰ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਯੂਕੇ ਦੀ ਚੇਅਰਪਰਸਨ ਬੀਬੀ ਨਰਿੰਦਰ ਕੌਰ ਨਿੰਦੀ ਦੀ ਅਗਵਾਈ ਹੇਠ ਜਿੱਥੇ ਇਹ ਟਰੱਸਟ ਪਿੱਛਲੇ ਲੰਬੇ ਸਮੇਂ ਤੋਂ ਹਰ ਵਰਗ ਦੇ ਬੱਚਿਆਂ ਨੂੰ ਵਰਦੀਆ,ਕਿਤਾਬਾਂ, ਬੂਟ, ਜਰਾਬਾ, ਦੇ ਰਿਹਾ ਹੈ ਉੱਥੇ ਹੀ ਸਿਲਾਈ ਮਸ਼ੀਨਾਂ, ਬੱਚੀਆਂ ਨੂੰ ਸਾਈਕਲ ਆਦਿਕ ਤੋਂ ਇਲਾਵਾ ਕਾਫੀ ਵੱਡੀਆ ਸੇਵਾਵਾਂ ਨਿਭਾਅ ਰਿਹਾ ਹੈ ਜੋ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਲਈ ਮੈਂ ਜਿੱਥੇ ਸਮੁੱਚੇ ਪੰਜਾਬੀਆਂ ਨੂੰ ਇਨਾਂ ਸੇਵਾਵਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਅਪੀਲ ਕਰਦਾ ਹਾਂ ਉੱਥੇ ਸਰਬੱਤ ਦਾ ਭਲਾ ਟਰੱਸਟ ਯੂਕੇ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਜੋ ਇਸ ਔਖੀ ਘੜੀ ਵਿੱਚ ਕੋਰੋਨਾ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਸੇਵਾਵਾਂ ਨਿਭਾਅ ਰਹੇ ਹਨ । ਇਸ ਮੌਕੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਦੇ ਹੈੱਡ ਗ੍ਰੰਥੀ ਗਿਆਨੀ ਕੁਲਦੀਪ ਸਿੰਘ ਨੂਰ, ਭਾਈ ਗੁਰਬਖਸ਼ ਸਿੰਘ ਅਕਾਲੀ ਗੁਰਦੁਆਰਾ ਸਾਹਿਬ ਫਗਵਾੜਾ, ਪ੍ਰਬੰਧਕ ਸ੍ਰ ਔਮਨਦੀਪ ਸਿੰਘ, ਨੰਬਰਦਾਰ ਅਮਨਦੀਪ ਸਿੰਘ, ਭਾਈ ਰਵਿੰਦਰ ਸਿੰਘ ਬੰਬ, ਬੀਬੀ ਹਰਵਿੰਦਰ ਕੌਰ ਪਿੰਕੀ, ਕਮਲਪ੍ਰੀਤ ਸਿੰਘ ਨੂਰ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।