ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਦੇ ਲੰਗਰ ਹਾਲ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਲੰਗਰ ਹਾਲ ਦੀ ਉਪਰਲੀ ਇਮਾਰਤ ਵਿਚ ਚਲ ਰਹੇ ਵੈਲਡਿੰਗ ਦੇ ਕੰਮ ਦੌਰਾਨ ਹੀ ਸ਼ਾਰਟ ਸਰਕਟ ਕਾਰਨ ਕੁਝ ਤਾਰਾਂ ਸੜ ਗਈਆਂ ਤੇ ਇਸ ਨਾਲ ਲੰਗਰ ਹਾਲ ਵਿਚ ਪਏ ਬਿਸਤਰਿਆਂ ਨੂੰ ਅੱਗ ਲੱਗ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਤੇ ਇਸ ਨਾਲ ਜ਼ਿਆਦਾ ਨੁਕਸਾਨ ਹੋਣੋਂ ਬਚਾਅ ਹੋ ਗਿਆ।