ਗੁਰਦੁਆਰਾ ਖਿਚੜੀ ਸਾਹਿਬ ਵਿਚ ਵੜੇ ਨਿਹੰਗ ਸਿੰਘਾਂ ਨੂੰ ਕਾਬੂ ਕਰਨ ਦੇ ਯਤਨਾਂ ਤਹਿਤ ਪੁਲਿਸ ਨੇ ਗੋਲੀ ਚਲਾ ਦਿੱਤੀ ਤੇ 4 ਨਿਹੰਗਾਂ ਨੂੰ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਈ ਹੈ ਤੇ ਨਿਹੰਗਾਂ ਨੂੰ ਫੜਨ ਦੇ ਯਤਨ ਜਾਰੀ ਹਨ।
ਡੀ ਆਈ ਜੀ ਜਤਿੰਦਰ ਔਲਖ ਤੇ ਐਸ ਐਸ ਪੀ ਮਨਦੀਪ ਸਿੱਧੂ ਆਪ ਮੌਕੇ ‘ਤੇ ਮੌਜੂਦ ਹਨ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ।
ਇਸ ਤੋਂ ਪਹਿਲਾਂ ਨਿਹੰਗਾਂ ਨੇ ਪੁਲਿਸ ਨੂੰ ਭਜਾਉਣ ਦੇ ਯਤਨਾਂ ‘ਚ ਲਾਊਡ ਸਪੀਕਰਾਂ ‘ਤੇ ਐਨਾਉਂਸਮੈਂਟਾਂ ਵੀ ਕੀਤੀਆਂ।