* ਲਾਇਨ ਅਤੁਲ ਜੈਨ ਨੂੰ ਮਿਲੀ ਸਕੱਤਰ ਦੀ ਕਮਾਨ
ਫਗਵਾੜਾ (ਡਾ ਰਮਨ) ਲਾਇਨਜ ਕਲੱਬ ਫਗਵਾੜਾ ਸਿਟੀ ਦੀ ਜਨਰਲ ਮੀਟਿੰਗ ਸਥਾਨਕ ਕੇ.ਜੀ. ਰਿਜੋਰਟ ਹੋਟਲ ਵਿਖੇ ਹੋਈ। ਜਿਸ ਵਿਚ ਡਿਸਟ੍ਰਿਕਟ 321-ਡੀ ਦੇ ਗਵਰਨਰ ਲਾਇਨ ਗੁਰਮੀਤ ਸਿੰਘ ਮੱਕੜ, ਇਲੈਕਟਿਡ ਵਾਈਸ ਡਿਸਟ੍ਰਿਕਟ ਗਵਰਨਰ-2 ਬਲਰਾਜ ਕੁਮਾਰ ਅਤੇ ਪਾਸਟ ਡਿਸਟ੍ਰਿਕਟ ਗਵਰਨਰ ਪਰਮਜੀਤ ਸਿੰਘ ਚਾਵਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਗੁਰਦੀਪ ਸਿੰਘ ਕੰਗ ਨੂੰ ਲਾਗਾਤਾਰ ਦੂਸਰੀ ਵਾਰ ਪ੍ਰਧਾਨ ਚੁਣਿਆ। ਜਿਸ ਤੇ ਗੁਰਦੀਪ ਸਿੰਘ ਕੰਗ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਟੀਮ ਦੀ ਚੋਣ ਕਰਦੇ ਹੋਏ ਅਤੁਲ ਜੈਨ ਨੂੰ ਸਕੱਤਰ, ਸੁਨੀਲ ਢੀਂਗਰਾ ਨੂੰ ਕੈਸ਼ਿਅਰ ਅਤੇ ਅਮਿਤ ਸ਼ਰਮਾ ਆਸ਼ੂ ਨੂੰ ਪੀ.ਆਰ.ਓ. ਐਲਾਨਿਆ। ਲਾਇਨ ਗੁਰਮੀਤ ਸਿੰਘ ਮੱਕੜ ਨੇ ਨਵੀਂ ਟੀਮ ਨੂੰ ਪਿਨ ਲਗਾ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਥੋੜੇ ਹੀ ਸਮੇਂ ਵਿਚ ਲਾਇਨੰਸ ਕਲੱਬ ਫਗਵਾੜਾ ਸਿਟੀ ਨੇ ਆਪਣੀ ਵੱਖਰੀ ਪਹਿਚਾਣ ਕਾਇਮ ਕੀਤੀ ਹੈ ਜੋ ਸ਼ਲਾਘਾਯੋਗ ਹੈ। ਕਲੱਬ ਵਲੋਂ ਸਮਾਜ ਸੇਵਾ ਵਿਚ ਵਢਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਖਾਸ ਤੌਰ ਤੇ ਕੋਵਿਡ-19 ਕੋਰੋਨਾ ਆਫਤ ਵਿਚ ਲੋੜਵੰਦਾਂ ਅਤੇ ਕੋਰੋਨਾ ਯੋਧਿਆਂ ਦੀ ਸੇਵਾ ਸਹਾਇਤਾ ਦੇ ਕੰਮ ਪ੍ਰਭਾਵਿਤ ਕਰਨ ਵਾਲੇ ਹਨ। ਪਾਸਟ ਡਿਸਟ੍ਰਿਕਟ ਗਵਰਨਰ ਪਰਮਜੀਤ ਸਿੰਘ ਚਾਵਲਾ ਨੇ ਵੀ ਕਲੱਬ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਜਤਾਇਆ ਕਿ ਨਵੀਂ ਟੀਮ ਵਲੋਂ ਕਲੱਬ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਨਵੇਂ ਸਮਾਜ ਸੇਵੀ ਪ੍ਰੋਜੈਕਟ ਕੀਤੇ ਜਾਣਗੇ। ਅਖੀਰ ਵਿਚ ਲਾਇਨ ਅਤੁਲ ਜੈਨ ਨੇ ਸਮੂਹ ਮੈਂਬਰਾਂ ਅਤੇ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਲਾਇਨ ਸੰਜੀਵ ਲਾਂਬਾ, ਸਤਪਾਲ ਕੋਛੜ, ਅਜੇ ਕੁਮਾਰ, ਸ਼ਸ਼ੀ ਕਾਲਿਆ, ਅਸ਼ਵਨੀ ਕਵਾਤਰਾ, ਸੁਮਿਤ ਭੰਡਾਰੀ, ਰਾਜੇਸ਼ ਸੇਠੀ, ਗਾਇਕ ਜਸਵੀਰ ਮਾਹੀ, ਮਨਜੀਤ ਸਿੰਘ, ਵਿਪਨ ਠਾਕੁਰ, ਜਗਦੀਸ਼ ਕਟਾਰੀਆ, ਅਮਰਜੀਤ ਸਿੰਘ ਸਹੋਤਾ, ਵਿਪਨ ਕੁਮਾਰ, ਅਜੇ ਕੋਛੜ ਆਦਿ ਹਾਜਰ ਸਨ।