* ਲਾਇਨ ਅਤੁਲ ਜੈਨ ਸਨ ਪ੍ਰੋਜੈਕਟ ਦੇ ਡਾਇਰੈਕਟਰ
ਫਗਵਾੜਾ (ਡਾ ਰਮਨ ) ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਕਲੱਬ ਦੇ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਹੁਸ਼ਿਆਰਪੁਰ ਰੋਡ ਸਥਿਤ ਸ੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰੀਬ ਇਕ ਸੌ ਬੂਟੇ ਲਗਾਏ ਗਏ। ਵਧੇਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਪੀ.ਆਰ.ਓ. ਲਾਇਨ ਅਮਿਤ ਸ਼ਰਮਾ ਆਸ਼ੂ ਨੇ ਦੱਸਿਆ ਕਿ ਇਸ ਸਾਲ ਦੀ ਚੁਣੀ ਨਵੀਂ ਟੀਮ ਦਾ ਇਹ ਚੌਥਾ ਪ੍ਰੋਜੈਕਟ ਹੈ ਜਿਸ ਨੂੰ ਸਫਲਤਾ ਪੂਰਵਕ ਨੇਪਰੇ ਚਾੜਿ•ਆ ਗਿਆ ਹੈ। ਇਸ ਪ੍ਰੋਜੈਕਟ ਦੇ ਡਾਇਰੈਕਟਰ ਕਲੱਬ ਦੇ ਸਕੱਤਰ ਲਾਇਨ ਅਤੁਲ ਜੈਨ ਸਨ। ਉਹਨਾਂ ਦੱਸਿਆ ਕਿ ਜੋ ਬੂਟੇ ਸਕੂਲ ਵਿਚ ਲਗਾਏ ਗਏ ਹਨ ਉਹਨਾਂ ‘ਚ ਅੰਬ, ਅਮਰੂਦ, ਨਿੱਮ ਤੇ ਜਾਮੁਨ ਆਦਿ ਦੇ ਬੂਟੇ ਸ਼ਾਮਲ ਹਨ। ਇਸ ਸਬੰਧੀ ਆਯੋਜਿਤ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਲਾਇਨਜ ਕਲੱਬ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ ਸ਼ਾਮਲ ਹੋਏ ਜਦਕਿ ਗੈਸਟ ਆਫ ਆਨਰਜ਼ ਦੇ ਰੂਪ ਵਿਚ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਪਰਮਜੀਤ ਸਿੰਘ ਚਾਵਲਾ ਅਤੇ ਵਾਇਸ ਡਿਸਟ੍ਰਿਕਟ ਗਵਰਨਰ-2 ਲਾਇਨ ਬਲਰਾਜ ਕੁਮਾਰ ਸ਼ਾਮਲ ਸਨ। ਜਿਹਨਾਂ ਨੇ ਬੂਟੇ ਲਗਾਉਣ ਦੀ ਮੁਹਿਮ ਸ਼ੁਰੂ ਕਰਵਾਈ ਅਤੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਵਾਤਾਵਰਣ ਸੁਰੱਖਿਆ ਵਿਚ ਲਾਇਨਜ ਕਲੱਬਾਂ ਦਾ ਯੋਗਦਾਨ ਬਹੁਤ ਹੀ ਪ੍ਰਸ਼ੰਸਾ ਯੋਗ ਹੈ। ਉਹਨਾਂ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਜੋ ਬੂਟੇ ਲਗਾਏ ਗਏ ਹਨ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਇਹ ਦਰਖ਼ਤ ਬਣ ਕੇ ਲੰਬੇ ਸਮੇਂ ਤੱਕ ਵਾਤਾਵਰਣ ਨੂੰ ਸ਼ੁੱਧ ਬਣਾਈ ਰੱਖ ਸਕਣ। ਇਸ ਮੌਕੇ ਕਲੱਬ ਦੇ ਕੈਸ਼ੀਅਰ ਲਾਇਨ ਸੁਨੀਲ ਢੀਂਗਰਾ, ਜੁਗਲ ਬਵੇਜਾ, ਸੁਮਿਤ ਭੰਡਾਰੀ, ਸਤਪਾਲ ਕੋਛੜ, ਜਸਬੀਰ ਮਾਹੀ, ਅਸ਼ਵਨੀ ਕਵਾਤਰਾ, ਸੰਜੀਵ ਲਾਂਬਾ, ਮਨਜੀਤ ਸਿੰਘ, ਸ਼ਸ਼ੀ ਕਾਲੀਆ ਆਦਿ ਹਾਜਰ ਸਨ।