* ਹਲਕਾ ਵਿਧਾਇਕ ਧਾਲੀਵਾਲ ਦਾ ਕੀਤਾ ਧੰਨਵਾਦ
ਫਗਵਾੜਾ (ਡਾ ਰਮਨ,ਅਜੈ ਕੋਛੜ) ਸ਼ਹਿਰ ਦੇ ਵਾਰਡ ਨੰਬਰ 15 ਵਿਖੇ ਹਲਕਾ ਵਿਧਾਇਕ ਬਲਵੰਿਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਰਿਦੇਸ਼ਾਂ ਤਹਿਤ ਬਲਾਕ ਕਾਂਗਰਸ ਫਗਵਾੜਾ ਸਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਹੇਠ ਵਾਇਰਸ ਦੀ ਰੋਕਥਾਮ ਲਈ ਹਰ ਗਲੀ ਤੇ ਹਰ ਜਾ ਕੇ ਫੋਗ ਮਸ਼ੀਨ ਨਾਲ ਦਵਾਈ ਦਾ ਛਿੜਕਾਅ ਕੀਤਾ ਗਿਆ। ਜਿਸ ਨਾਲ ਮਛੱਰਾਂ ਤੋਂ ਛੁਟਕਾਰਾ ਮਿਲ ਸਕੇ। ਗੁਰਜੀਤ ਵਾਲੀਆ ਨੇ ਕਿਹਾ ਕਿ ਵਾਰਡ ਦੇ ਲੋਕ ਮੱਛਰਾਂ ਤੋਂ ਕਾਫੀ ਪਰੇਸ਼ਾਨ ਸਨ ਅਤੇ ਉਨ•ਾਂ ਨੇ ਆਪਣਾ ਫਰਜ਼ ਸਮਝਦੇ ਹੋਏ ਫੋਗ ਸਪਰੇਅ ਕਰਵਾ ਕੇ ਲੋਕਾਂ ਨੂੰ ਸਮੱਸਿਆ ਤੋਂ ਰਾਹਤ ਦੁਆਉਣ ਦਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਵਾਰਡ ਦੇ ਲੋਕਾਂ ਦੀ ਖੁਸ਼ੀ ਅਤੇ ਖੁਸ਼ਹਾਲੀ ਉਨ•ਾਂ ਨੂੰ ਤਸੱਲੀ ਦਿੰਦੀ ਹੈ। ਵਾਰਡ ਦੇ ਲੋਕਾਂ ਦੀ ਹਰ ਸਮੱਸਿਆ ਦਾ ਉਹ ਹਮੇਸ਼ਾ ਖਿਆਲ ਰੱਖਦੇ ਰਹੇ ਹਨ ਅਤੇ ਅੱਗੇ ਵੀ ਰੱਖਦੇ ਰਹਿਣਗੇ। ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਦੱਸੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਧੋ ਕੇ ਸਾਫ ਰੱਖਿਆ ਜਾਵੇ। ਘਰੋਂ ਬਾਹਰ ਨਿਕਲਦੇ ਸਮੇਂ ਫੇਸ ਮਾਸਕ ਜਾਂ ਰੁਮਾਲ ਆਦਿ ਦੀ ਵਰਤੋਂ ਜਰੂਰ ਕੀਤੀ ਜਾਵੇ। ਵਾਲੀਆ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜੋ ਫਗਵਾੜਾ ਵਾਸੀਆਂ ਦੀ ਹਰ ਜਰੂਰਤ ਸਮੇਂ ਡੱਟ ਕੇ ਖੜੇ ਹੁੰਦੇ ਹਨ। ਇਸ ਮੌਕੇ ਤੇ ਬਿੱਲਾ ਪ੍ਰਭਾਕਰ, ਰਮਨ ਕੁਮਾਰ, ਜਸਵਿੰਦਰ ਅਰੋੜਾ, ਰਾਜੇਸ਼ ਸ਼ਾਰਦਾ, ਦੁਰਗਾ ਦਾਸ, ਹੈਪੀ ਹੈਲਨ, ਗੋਲਡੀ ਬਸਰਾ, ਰਾਜੇਸ਼ ਸ਼ਰਮਾ, ਅਵਤਾਰ ਸਿੰਘ ਲਾਲੀ, ਬਬਲੂ ਚਟਵਾਲ, ਰਾਜੂ, ਰਾਹੁਲ ਵਾਲੀਆ ਆਦਿ ਹਾਜਰ ਸਨ।