* ਵਿਧਾਇਕ ਧਾਲੀਵਾਲ ਦੀ ਦਰਿਆਦਿਲੀ ਦੀ ਕੀਤੀ ਸ਼ਲਾਘਾ
ਫਗਵਾੜਾ 6 ਜੁਲਾਈ (Ajay Kochhar ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਅਸ਼ੀਰਵਾਦ ਨਾਲ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਵਲੋਂ ਅੱਜ ਸ਼ਹਿਰ ਦੇ ਵਾਰਡ ਨੰਬਰ 15 ਅਧੀਨ ਮੁਹੱਲਾ ਤੰਬਾਕੂ ਕੁੱਟਾਂ, ਸੁਨਿਆਰਾਂ ਵਾਲੀ ਗਲੀ, ਬੇਦੀਆਂ ਮੁਹੱਲਾ, ਜੱਟਾਂ ਮੁਹੱਲਾ, ਲੰਬੀ ਗਲੀ, ਆਹਲੂਵਾਲੀਆਂ ਮੁਹੱਲਾ ਆਦਿ ਵਿਚ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਜਾ ਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਪਰਿਵਾਰਾਂ ਦੇ ਨੀਲੇ ਕਾਰਡ ਕਿਸੇ ਵਜ•ਾ ਨਾਲ ਕੱਟੇ ਗਏ ਹਨ ਇਹ ਰਾਸ਼ਨ ਦੀਆਂ ਕਿੱਟਾਂ ਉਹਨਾਂ ਪਰਿਵਾਰਾਂ ਨੁੰ ਦਿੱਤੀਆਂ ਗਈਆਂ ਹਨ ਤਾਂ ਕਿ ਕੋਈ ਵੀ ਪਰਿਵਾਰ ਕੋਵਿਡ-19 ਕੋਰੋਨਾ ਆਫਤ ਦੇ ਇਸ ਦੌਰ ਵਿਚ ਸਰਕਾਰੀ ਸਹਾਇਤਾ ਤੋਂ ਵਾਂਝਾ ਨਾ ਰਹੇ। ਉਹਨਾਂ ਦੱਸਿਆ ਕਿ ਇਹ ਉਪਰਾਲਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਵਿਧਾਇਕ ਧਾਲੀਵਾਲ ਨੂੰ ਜਦੋਂ ਪਤਾ ਲੱਗਾ ਕਿ ਕਾਫੀ ਲੋਕ ਨੀਲੇ ਕਾਰਡ ਕੈਂਸਲ ਹੋਣ ਕਾਰਨ ਸਰਕਾਰੀ ਸਹੂਲਤ ਤੋਂ ਵਾਂਝੇ ਹਨ ਤਾਂ ਉਹਨਾਂ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਰ ਲੋੜਵੰਦ ਤੱਕ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਭੇਜੀ ਰਾਸ਼ਨ ਸਮੱਗਰੀ ਪਹੁੰਚਾਉਣ ਦਾ ਨਿਰਦੇਸ਼ ਦਿੱਤਾ ਜਿਸਦੀ ਪਾਲਣਾ ਕਰਦੇ ਹੋਏ ਅੱਜ 100 ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਭੇਂਟ ਕੀਤਾ ਗਿਆ। ਉਹਨਾਂ ਦੱਸਿਆ ਕਿ ਕੋਰੋਨਾ ਆਫਤ ਦੌਰਾਨ ਹੁਣ ਤੱਕ ਉਹ ਵਾਰਡ ਦੇ ਲੋੜਵੰਦ ਪਰਿਵਾਰਾਂ ਨੂੰ ਕਰੀਬ 500 ਰਾਸ਼ਨ ਦੀਆਂ ਕਿੱਟਾਂ ਵੰਡ ਚੁੱਕੇ ਹਨ ਅਤੇ ਕਈ ਵਾਰ ਵਾਰਡ ਨੂੰ ਪੂਰੀ ਤਰ•ਾਂ ਸੈਨੀਟਾਇਜ ਵੀ ਕੀਤਾ ਗਿਆ ਹੈ। ਉਹਨਾਂ ਵਿਧਾਇਕ ਧਾਲੀਵਾਲ ਦੀ ਦਰਿਆਦਿਲੀ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਬਿੱਲਾ ਪ੍ਰਭਾਕਰ, ਬਿੱਲਾ ਵਾਲੀਆ, ਅਸ਼ੋਕ ਵਧਵਾ, ਸੁਰਿੰਦਰ ਕਲੂਚਾ, ਮੁਹੰਮਦ ਅਲਾਉਦੀਨ, ਰਾਹੁਲ ਵਾਲੀਆ, ਮਲਕੀਅਤ ਸਿੰਘ ਬਸਰਾ, ਰਾਜੀਵ ਸ਼ਰਮਾ, ਹੈੱਪੀ ਹੈਲਨ, ਬਬਲੂ ਚਟਵਾਲ, ਰਾਜੇਸ਼ ਸ਼ਾਰਦਾ, ਸੰਜੀਵ ਮਹਿਰਾ, ਅੰਕੁਸ਼ ਸ਼ਰਮਾ, ਪੁਨੀਤ ਸ਼ਰਮਾ, ਜੋਗਰਾਜ ਤਲਵਾਰ, ਸੋਨੀ ਆਦਿ ਹਾਜਰ ਸਨ।