ਫਗਵਾੜਾ
( ਡਾ ਰਮਨ )

ਗਿਆਨੀ ਭਗਵਾਨ ਸਿੰਘ ਗ੍ਰੰਥੀ ਗੁਰਦੁਆਰਾ ਚੜ੍ਹਦੀ ਪਤੀ ਪਿੰਡ ਸਾਹਨੀ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੀ ਮਾਤਾ ਕਰਮਜੀਤ ਕੌਰ ਪਤਨੀ ਸਵ. ਨਿਰਮਲ ਸਿੰਘ ਨਿਹੰਗ (63 ) ਵਾਸੀ ਹਰਬੰਸਪੁਰ / ਜਗਜੀਤਪੁਰ ਬੀਤੇ ਦਿਨੀਂ ਸੰਖੇਪ ਬਿਮਾਰੀ ਨਾਲ ਅਚਾਨਕ ਸਦੀਵੀ ਵਿਛੋੜਾ ਦੇ ਗਏ । ਉਹਨਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਈਂ ਕਰਨੈਲ ਸ਼ਾਹ ਜੀ ਗੱਦੀਨਸ਼ੀਨ ਦਰਬਾਰ ਬਾਬਾ ਨੂਰ – ਏ – ਖੁਦਾ ਸਾਂਈ ਮੰਗੂ ਸ਼ਾਹ ਜੀ ਪਿੰਡ ਸਾਹਨੀ, ਲੰਬੜਦਾਰ ਦੇਵੀ ਪਰਕਾਸ਼, ਕਾਮਰੇਡ ਰਣਦੀਪ ਸਿੰਘ ਰਾਣਾ, ਸਾਬਕਾ ਸਰਪੰਚ ਗਿਆਨ ਚੰਦ, ਗਿਆਨੀ ਕੁਲਦੀਪ ਸਿੰਘ, ਗਿਆਨੀ ਰਣਜੀਤ ਸਿੰਘ, ਸਰਪੰਚ ਰਾਮਪਾਲ ਸਾਹਨੀ, ਬਾਬਾ ਰਣਜੀਤ ਸਿੰਘ ਰਾਣਾ, ਪੰਚਾਇਤ ਮੈਂਬਰਾਂ ਹਰਨੇਕ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਚੁੰਨੀ ਰਾਮ ਨਿੱਕਾ, ਬੀਬੀ ਊਸ਼ਾ ਰਾਣੀ, ਬੀਬੀ ਪਰਮਜੀਤ ਕੌਰ, ਪਰਮਿੰਦਰ ਸਿੰਘ ਸ਼ਨੀ, ਜਸਵੀਰ ਸਿੰਘ ਕਾਲਾ, ਅਮਰੀਕ ਸਿੰਘ, ਡੀ. ਪੀ. ਸਤਨਾਮ ਸਿੰਘ ਮੇਹਟੀਆਣਾ, ਰਣਜੀਤ ਸਿੰਘ ਜੀਤਾ, ਬਲਜਿੰਦਰ ਸਿੰਘ ਅਤੇ ਰਾਜਾ ਸਾਹਨੀ ਨੇ ਕਿਹਾ ਕਿ ਮਾਤਾ ਕਰਮਜੀਤ ਕੌਰ ਇੱਕ ਬਹੁਤ ਨੇਕ ਸੁਭਾਅ ਅਤੇ ਧਾਰਮਿਕ ਸੰਸਕਾਰਾਂ ਵਾਲੇ ਸੁਭਾਅ ਦੇ ਮਾਲਿਕ ਸਨ ਤੇ ਮਾਤਾ ਕਰਮਜੀਤ ਕੌਰ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।ਉਹਨਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ