ਫਗਵਾੜਾ (ਡਾ ਰਮਨ ) ਧਾਰਮਿਕ ਅਤੇ ਸਮਾਜਿਕ ਪੰਜਾਬੀ ਸੱਭਿਆਚਾਰਕ ਗੀਤਾਂ ਨਾਲ ਨਾਮਣਾ ਖੱਟਣ ਵਾਲੇ ਗਾਇਕ ਨਿਰਮਲਜੀਤ ਦਾ ਟਰੈਕ ਡੁੱਬਦੀ ਬੇੜੀ ਦਿ ਕੰਪਨੀ ਮਿਊਜ਼ਿਕ ਫੈਕਟਰੀ ਅਤੇ ਜੋਗਿੰਦਰ ਸਿੰਘ ਤੱਖਰ ਦੀ ਪੇਸ਼ਕਸ਼ ਹੇਠ ਪਿਛਲੇ ਦਿਨੀਂ ਸੋਸ਼ਲ ਸਾਈਟਾਂ ਤੇ ਰਿਲੀਜ ਹੋਇਆ। ਜਿਸ ਨੂੰ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗਾਇਕ ਨਿਰਮਲਜੀਤ ਨੇ ਦੱਸਿਆ ਕਿ ਇਸ ਗੀਤ ਨੂੰ ਗੀਤਕਾਰ ਜੋਗਿੰਦਰ ਸਿੰਘ ਤੱਖਰ ਨੇ ਲਿਖਿਆ ਹੈ। ਇਸ ਦਾ ਸੰਗੀਤ ਕਰਨੈਨ ਦਿ ਮਿਊਜ਼ਿਕ ਫੈਕਟਰੀ ਵਲੋਂ ਤਿਆਰ ਕੀਤਾ ਗਿਆ ਹੈ। ਇਸ ਦਾ ਵੀਡੀਓ ਨਿਰਦੇਸ਼ਕ ਚਰਨਜੀਤ ਚੰਨੀ ਵੀ ਮੈਕਸ ਸਟੂਡੀਓ ਵਲੋਂ ਬਹੁਤ ਵਧੀਆ ਢੰਗ ਨਾਲ ਫਿਲਮਾਂਕਣ ਕੀਤਾ ਹੈ।