ਫਗਵਾੜਾ (ਡਾ ਰਮਨ ) ਨਵੇਂ ਦੌਰ ਦੇ ਗਾਇਕਾਂ ਵਿਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਗਾਇਕ ਜਸਟ ਸੰਗੀਤ ਦਾ ਪਲੇਠਾ ਸਿੰਗਲ ਟਰੈਕ ‘ਐ ਖੁਦਾ’ ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਪ੍ਰਸਿੱਧ ਲੋਕ ਗਾਇਕ ਬੂਟਾ ਮੁਹੰਮਦ ਵਲੋਂ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਬੂਟਾ ਮੁਹੰਮਦ ਤੋਂ ਇਲਾਵਾ ਪ੍ਰਸਿੱਧ ਸ਼ਾਇਰ ਅਤੇ ਗਾਇਕ ਦੇਬੀ ਮਖਸੂਸਪੁਰੀ, ਗਾਇਕ ਨਛੱਤਰ ਗਿੱਲ, ਮਕਬੂਲ, ਫਿਰੌਜ ਖਾਨ, ਰਣਜੀਤ ਰਾਣਾ, ਮਨਮੀਤ ਮੇਵੀ, ਗਾਇਕ ਅਤੇ ਗੀਤਕਾਰ ਸੱਤੀ ਖੋਖੇਵਾਲੀਆ, ਲੱਖਾ ਨਾਜ (ਜੋੜੀ ਨੰਬਰ ਵਨ) ਬਲਵਿੰਦਰ ਬਿੰਦਾ, ਗੁਰਮੇਜ ਮੇਹਲੀ, ਕਮਲ ਕਟਾਣੀਆ, ਬਲਰਾਜ, ਸਰਗਮ ਰਾਓ, ਸੁਲਤਾਨ ਮੁਹੰਮਦ ਸਮੇਤ ਸੁਸਾਇਟੀ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਗਾਇਕ ਜਸਟ ਸੰਗੀਤ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਗੀਤ ਦੀ ਕਾਮਯਾਬੀ ਲਈ ਪਰਮਾਤਮਾ ਤੋਂ ਅਰਦਾਸ ਕੀਤੀ। ਗਾਇਕ ਜਸਟ ਸੰਗੀਤ ਨੇ ਦੱਸਿਆ ਕਿ ਇਹ ਗੀਤ ਕਰਾਉਨ ਕਰਿਉ ਕੰਪਨੀ ਨੇ ਰਿਲੀਜ਼ ਕੀਤਾ ਹੈ। ਗੀਤ ਨੂੰ ਤਿਆਰ ਕਰਨ ਵਿਚ ਗੁਰਮੇਲ ਧਾਮੀ, ਇੰਦਰਜੀਤ ਔਲਖ, ਅਵਤਾਰ ਬਿੱਲਾ ਯੂ.ਐਸ.ਏ., ਬਲਵੀਰ ਅਸਮਾਨਪੁਰੀ, ਜਸਵੰਤ ਬੰਗਾ, ਪੀਟਰ ਸਫਰੀ, ਬੇਬੀ ਮਿਨਹਾਸ, ਰਾਜ ਭੁੱਲਰ, ਜਸਵਿੰਦਰ ਬੈਂਸ ਯੂ.ਕੇ. ਅਤੇ ਦਰਸ਼ਨ ਲੇਹਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਦੌਰਾਨ ਸਮਾਜ ਸੇਵਕ ਅਤੇ ਪੱਤਰਕਾਰ ਤਰਨਜੀਤ ਸਿੰਘ ਰਿੰਪੀ ਕਿੰਨੜਾ ਨੇ ਵੀ ਗਾਇਕ ਜਸਟ ਸੰਗੀਤ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।