* ਕਿਸਾਨਾਂ ਦਾ ਦਰਦ ਬਿਆਨ ਕਰਦਾ ਹੈ ਗੀਤ – ਮਹਿੰਦੀ ਬ੍ਰਦਰਜ਼
ਫਗਵਾੜਾ (ਡਾ ਰਮਨ ) ਪੰਜਾਬੀ ਗਾਇਕੀ ‘ਚ ਆਪਣੀ ਵੱਖਰੀ ਪਹਿਚਾਣ ਬਨਾਉਣ ਵਾਲੇ ਪ੍ਰਸਿੱਧ ਗਾਇਕ ਆਰ.ਕੇ. ਮਹਿੰਦੀ ਅਤੇ ਸੰਨੀ ਮਹਿੰਦੀ ਦਾ ਸਿੰਗਲ ਟਰੈਕ ‘ਅੰਨਦਾਤਾ ਪ੍ਰੇਸ਼ਾਨ’ ਯੂ-ਟਯੂਬ ਉੱਪਰ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਗਿਆ। ਮਹਿੰਦੀ ਬ੍ਰਦਰਜ਼ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਸਿੰਗਲ ਟਰੈਕ ਕਿਸਾਨਾਂ ਦੇ ਦੁੱਖ ਦਰਦ ਅਤੇ ਤਕਲੀਫਾਂ ਨੂੰ ਬਿਆਨ ਕਰਦਾ ਹੈ। ਇਸ ਸਿੰਗਲ ਟਰੈਕ ਦੇ ਬੋਲ ਸੰਦੀਪ ਢੰਡਾ ਦੀ ਕਲਮ ਤੋਂ ਲਿਖੇ ਗਏ ਹਨ ਜਦਕਿ ਸੰਗੀਤ ਜੋਹਨ ਸੈਮੂਅਲ ਦਾ ਹੈ। ਜਸਵੀਰ ਸਹੋਤਾ ਅਤੇ ਪਾਲਾ ਸਹੋਤਾ ਦੀ ਇਸ ਪੇਸ਼ਕਸ਼ ਦੇ ਨਿਰਦੇਸ਼ਕ ਜਸ ਗਿੱਲਜ ਹਨ। ਇਸ ਸਿੰਗਲ ਟਰੈਕ ਦੇ ਡੀਓਪੀ ਵਿਸ਼ਾਲ ਸੂਰਿਆਵੰਸ਼ੀ ਜਦਕਿ ਪੋਸਟਰ ਸਨੀ ਬਹਾਦੁਰਪੁਰੀਆ ਨੇ ਤਿਆਰ ਕੀਤਾ ਹੈ। ਉਹਨਾਂ ਸਿੰਗਲ ਟਰੈਕ ‘ਅੰਨਦਾਤਾ ਪ੍ਰੇਸ਼ਾਨ’ ਨੂੰ ਤਿਆਰ ਕਰਨ ਵਿਚ ਵਢਮੁੱਲਾ ਸਹਿਯੋਗ ਦੇਣ ਲਈ ਹੈਰੀ ਫਗਵਾੜਾ, ਦੀਪਾ ਢੇਸੀਆਂ, ਪੇਜੀ ਪੁਰਤਗਾਲ, ਡਾ. ਬਿਲਗਾ, ਮੰਤਰੀ ਸਾਹਿਬ, ਇੰਦਰ ਖਲਵਾੜਾ, ਮੰਗੀ ਖਾਨ, ਅਵਨੀਤ, ਸੁਲਤਾਨ ਮੁਹੰਮਦ ਅਤੇ ਬਿੰਦੀ ਅੱਟਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਗੀਤ ਨੂੰ ਯੂ-ਟਯੂਬ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਗੀਤ ਜਲਦੀ ਹੀ ਵੱਖ ਵੱਖ ਚੈਨਲਾਂ ਦਾ ਸ਼ਿੰਗਾਰ ਬਣੇਗਾ।