ਸ਼ਾਹਕੋਟ/ਮਲਸੀਆਂ(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ) ਸਾਹਕੋਟ ਦੇ ਪਿੰਡ ਕੰਨੀਆਂ ਕਲਾਂ ਦਾ ਸਰਕਾਰੀ ਜਿਲਾਂ ਪੱਧਰੀ ਗਊਸਾਲਾ ਵਿਖੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਅਸੋਕ ਗੁਪਤਾ ਵੱਲੋ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਗਊਸਾਲਾ ਕਮੇਟੀ ਨੇ ਅਸੋਕ ਗੁਪਤਾ ਨੂੰ ਦੱਸਿਆ ਕਿ ਗਊਸਾਲਾ ਦਾ ਪ੍ਰਬੰਧਕ ਰਾਜ ਗਿੱਲ ਯੂ ਕੇ ਪਿੰਡ ਗਿੱਲਾਂ ਵੱਲੋ ਕੀਤਾ ਜਾਦਾ ਹੈ ਅਤੇ ਰਾਜ ਗਿੱਲ ਵੱਲੋ ਹੀ ਹਰ ਮਹੀਨੇ ਗਊਆਂ ਵਾਸਤੇ ਚਾਰੇ ਦਾ ਪ੍ਰਬੰਧ ਕੀਤਾ ਜਾਦਾ ਹੈ ਅਤੇ ਇਸ ਮੌਕੇ ਅਸੋਕ ਗੁਪਤਾ ਨੇ ਰਾਜ ਗਿੱਲ ਦੇ ਇਸ ਉੱਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਲਦੀ ਹੀ ਇਸ ਗਊਸਾਲਾ ਵਿੱਚ ਗੋਬਰ ਗੈਸ ਪਲਾਂਟ ਲਗਇਆ ਜਾਵੇਗਾ।ਜਿਸ ਨਾਲ ਗਊਸਾਲਾ ਨੂੰ ਆਮਦਨ ਆਵੇਗੀ ਅਤੇ ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਜਲੰਧਰ ਡਾਕਟਰ ਮਹਿਦਰ ਪਾਲ ਸਿੰਘ, ਮਾਰਕੀਟ ਕਮੇਟੀ ਸਾਹਕੋਟ ਦੇ ਚੈਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਅਤੇ ਨਗਰ ਪੰਚਾਇਤ ਸਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ ਆਦਿ ਵਿਸੇਸ਼ ਤੌਰ ਤੇ ਹਾਜ਼ਰ ਸਨ।