ਫਗਵਾੜਾ ( ਡਾ ਰਮਨ ) ਪੰਜਾਬ ਰਾਜ ਬਿਜਲੀ ਨਿਗਮ ਲਿ: ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਨ ਟੈਕਨੀਕਲ – 2 ਦਿਹਾਤੀ ਉੱਪ ਮੰਡਲ ਫਗਵਾੜਾ ਅਵਤਾਰ ਸਿੰਘ ਨੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਅਜੇ ਤੱਕ ਬਿਜਲੀ ਦੇ ਬਕਾਇਆ ਬਿੱਲ ਜਮ੍ਹਾਂ ਨਹੀਂ ਕਰਵਾੲੇ ਤਾ ਉਹ ਅਪਣੇ ਬਿਜਲੀ ਦੇ ਬਿੱਲ ਤੁਰੰਤ ਜਮਾਂ ਕਰਵਾਉਣ ਉਨ੍ਹਾਂ ਕਿਹਾ ਕਿ ਬਿਜਲੀ ਦੀ ਅਦਾਇਗੀ ਲੲੀ ਪਾਵਰਕਾਮ ਵਲੋਂ ਸਰਕਾਰੀ ਦਫ਼ਤਰਾਂ ਜਿਨ੍ਹਾਂ ਚ ਸਿਹਤ ਵਿਭਾਗ , ਖੁਰਾਕ ਅਤੇ ਸਿਵਲ ਸਪਲਾਈ ਵਿਭਾਗ , ਪੁਲਿਸ ਵਿਭਾਗ , ਗ੍ਰਾਮ ਪੰਚਾਇਤਾ ਤੇ ਹੋਰ ਕਮਰਸ਼ੀਅਲ ਖਪਤਕਾਰਾ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ ਉਨ੍ਹਾਂ ਕਿਹਾ ਕਿ ਜੇਕਰ ੲਿਨ੍ਹਾਂ ਖੱਪਤਕਾਰਾਂ ਨੇ ਬਿਜਲੀ ਦੇ ਬਿੱਲ ਤੁਰੰਤ ਜਮਾਂ ਨਾ ਕਰਵਾੲੇ ਤਾ ਉਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਬਿਨਾਂ ਕਿਸੇ ਨੋਟਿਸ ਦੇ ਕੇ ਕੱਟ ਦਿੱਤੇ ਜਾਣਗੇ