ਸਾਹਕੋਟ,ਮਲਸੀਆ,27 ਫਰਵਰੀ(ਸਾਹਬੀ ਦਾਸੀਕੇ)

ਮੁੱਖ ਖੇਤੀ ਬਾੜੀ ਅਫਸਰ ਜਲੰਧਰ ਡਾ.ਨਾਜਰ ਸਿੰਘ ਜੀ ਦੇ ਦਿਸਾਂ ਨਿਰਦੇਸ਼ ਅਨੁਸਾਰ ਅੱਜ ਪਿੰਡ ਪੂਨੀਆ ਬਲਾਕ ਸਾਹਕੋਟ ਵਿਖੇ ਖੇਤੀਬਾੜੀ ਅਤੇ ਕਿਸਾਨਭਲਾਈ ਵਿਭਾਗ ਆਤਮਾ ਸਕੀਮ ਅਧੀਨ ਕਿਸਾਨ ਗੋਸ਼ਟੀ ਆਯੋਜਿਤ ਕੀਤੀ ਗਈ। ਇਸ ਕਿਸਾਨ ਗੋਸਟੀ ਦਾ ਅਗਾਜ ਕਰਦਿਆਂ ਡਾ.ਜਸਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਾਹਕੋਟ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਖੇਤੀ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਜੀ ਨੇ ਵਿਸੇਸ਼ ਤੋਰ ਤੇ ਕਿਸਾਨ ਗੋਸਟੀ ਵਿੱਚ ਸਿਰਕਤ ਕੀਤੀ। ਅਤੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਤੇ ਫਸਲਾਂ ਦੀ ਰਹਿੰਦ-ਖੁਹੁੰਦ ਨੂੰ ਜਮੀਨ ਵਿਚ ਹੀ ਦਵਾਉਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਸਾਉਣੀ ਦੀ ਮੱਕੀ ਦਾ ਬੀਜ ਭਾਰੀ ਮਾਤਰਾ ਵਿੱਚ ਸਬਸਿਡੀ ਤੇ ਮੁਹਈਆ ਕਰਵਾਇਆ ਜਾਵੇਗਾ।ਇਸ ਮੌਕੇ ਡਾ. ਦਿਲਬਾਗ ਸਿੰਘ ਸੋਹਲ,ਡਾ.ਬਲਕਾਰ ਚੰਦ, ਡਾ.ਨਰੇਸ਼ ਕੁਮਾਰ ਗੁਲਾਟੀ, ਡਾ.ਵਿਕਰਮ ਸੂਦ,ਡਾ.ਮਨਪ੍ਰੀਤ ਸਿੰਘ(ਬੀ.ਟੀ.ਐਮ.)ਨੇ ਖੇਤੀ ਨਾਲ ਸਬੰਧਿਤ ਵੱਖ-ਵੱਖ ਵਿਸਿਆਂ ਤੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ।ਇਸ ਮੌਕੇ ਮਹਿਕਮੇ ਦੇ ਕਰਮਚਾਰੀ ਸ੍ਰੀ ਜਗੀਰੀ ਲਾਲ, ਰਜਿੰਦਰ ਕੁਮਾਰ ਦੇਵ ਖੇਤੀ ਉਪਨਰੀਪਿਕ,ਯਾਦਵਿੰਦਰ ਸਿੰਘ, ਜਗਤਾਰ ਸਿੰਘ ਤੋ ਇਲਾਵਾ ਇਲਾਕੇ ਦੇ ਅਗਾਂਹਵਧੂ ਕਿਸਾਨ ਬਲਦੇਵ ਸਿੰਘ, ਦਾਨ ਸਿੰਘ, ਲਖਵੀਰ ਸਿੰਘ ਲੰਬੜਦਾਰ,ਵਿਕੇਸ ਕੁਮਾਰ, ਹਰਦੀਪ ਸਿੰਘ ਸਰਪੰਚ ਹੇਰਾਂ ਆਦਿ ਸਾਮਿਲ ਹੋਏ।