Home Punjabi-News ਖੇਤੀਬਾੜੀ ਅਤੇ ਇਸ ਦੇ ਢਾਂਚੇ ਨੂੰ ਖੇਰੂੰ ਖੇਰੂੰ ਕਰਨ ਦੀ ਕੋਸ਼ਿਸ਼ ਕਰਨ...

ਖੇਤੀਬਾੜੀ ਅਤੇ ਇਸ ਦੇ ਢਾਂਚੇ ਨੂੰ ਖੇਰੂੰ ਖੇਰੂੰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਨੇਸਤੋਨਾਬੂਦ ਕਰਨ ਤਕ ਲੜਾਈ ਲੜੇਗੀ ਕਾਂਗਰਸ-ਧਾਲੀਵਾਲ

-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸਿਗਨੇਚਰ ਮੁਹਿੰਮ ਚਲਾਏਗੀ ਕਾਂਗਰਸ,ਪਿੰਡਾ ਤੇ ਸਰਪੰਚਾ ਪੰਚਾ ਨਾਲ ਕੀਤੀ ਮੀਟਿੰਗ
ਫਗਵਾੜਾ (ਡਾ ਰਮਨ ) ਕੇਂਦਰ ਵੱਲੋਂ ਕਿਸਾਨੀ ਸੰਬੰਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ ਨੇ ਫ਼ੈਸਲਾਕੁਨ ਲੜਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਜਿਸ ਦੇ ਤਹਿਤ ਫਗਵਾੜਾ ਕਾਂਗਰਸ ਨੇ ਇਸ ਦੇ ਲਈ ਪਿੰਡਾ ਵਿਚ ਸਿਗਨੇਚਰ ਮੁਹਿੰਮ ਦਾ ਸ਼੍ਰੀਗਣੇਸ਼ ਕੀਤਾ ਗਿਆ। ਇਸ ਸੰਬੰਧੀ ਪਿੰਡ ਦੇ ਸਰਪੰਚ,ਪੰਚ ਅਤੇ ਮੋਹਤਬਰਾ ਦੀ ਇੱਕ ਮੀਟਿੰਗ ਫਗਵਾੜਾ ਵਿਚ ਕੀਤੀ ਗਈ। ਜਿਸ ਵਿਚ ਸੈਂਕੜੇ ਦੀ ਗਿਣਤੀ ਵਿਚ ਪਿੰਡ ਵਾਸੀ, ਕਿਸਾਨ ਅਤੇ ਮਜ਼ਦੂਰ ਸ਼ਾਮਲ ਹੋਏ। ਇਸ ਮੀਟਿੰਗ ਵਿਚ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਉਚੇਚ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਵਿਚ ਹਰੇਕ ਪਿੰਡ ਤੇ ਸਰਪੰਚ,ਪੰਚ ਅਤੇ ਮੋਹਤਬਰਾਂ ਨੂੰ ਇੱਕ ਪ੍ਰਫੋਰਮਾ ਦਿੱਤਾ ਗਿਆ , ਜਿਸ ਵਿਚ ਕਾਲੇ ਕਾਨੂੰਨਾ ਦੇ ਵਿਰੋਧ ਵਿਚ ਆਪਣੇ ਪਿੰਡ ਦੇ ਵਿਚੋਂ ਨਾਂ, ਅਤੇ ਸਿਗਨੇਚਰ ਕਰਵਾ ਕੇ ਦੇਣਗੇ ਅਤੇ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਪਾਸ ਭੇਜਿਆ ਜਾਵੇਗਾ।
ਇਸ ਮੌਕੇ ਸ.ਧਾਲੀਵਾਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਜੰਗ ਦੇ ਖ਼ਿਲਾਫ਼ ਇੱਕ ਜੁੱਟ ਹੋਣ ਦੀ,ਤਾਂ ਕਿ ਇਸ ਨੂੰ ਫ਼ੈਸਲਾਕੁਨ ਦੌਰ ਵਿਚ ਲੈ ਕੇ ਜਾਂਦਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਇਨ੍ਹਾਂ ਵਿਰੋਧ ਹੋਣ ਦੇ ਬਾਵਜੂਦ ਵੀ ਕੇਂਦਰ ਦੀ ਹੈਂਕੜਬਾਜ਼ ਪੂੰਜੀਪਤੀਆਂ ਦੇ ਇਸ਼ਾਰੇ ਦੀ ਕਠਪੁਤਲੀ ਮੋਦੀ ਸਰਕਾਰ ਦੇ ਕੰਨਾਂ ਦੇ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਮੋਦੀ ਸਾਹਿਬ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਕਿਸਾਨ ਦੇਸ਼ ਦਾ ਅੰਨ ਦਾਤਾ ਹੈ ਅਤੇ ਇਸ ਦੀ ਬਰਬਾਦੀ ਦੇਸ਼ ਦੀ ਬਰਬਾਦੀ ਹੈ। ਧਾਲੀਵਾਲ ਨੇ ਕਿਹਾ ਕਿ ਇਹ ਲੋਕਤੰਤਰ ਹੈ ਅਤੇ ਇਸ ਵਿਚ ਫ਼ੈਸਲੇ ਲੋਕਾਂ ਵੱਲੋਂ, ਲੋਕਾਂ ਲਈ ਬੜੇ ਸੋਚ ਸਮਝ ਕੇ ਲੈਣੇ ਪੈਂਦੇ ਹਨ। ਕੇਂਦਰ ਦੀ ਸਰਕਾਰ ਨੇ ਸੰਬੰਧਿਤ ਧਿਰ ਨਾਲ ਗੱਲ ਤਕ ਕਰਨੀ ਮੁਨਾਸਬ ਨਹੀਂ ਸਮਝੀ। ਜ਼ਬਰਦਸਤੀ ਅਤੇ ਬਿਨਾਂ ਕਿਸੇ ਡਿਬੇਟ ਦੇ ਬਿਲ ਪਾਸ ਕਰਨਾ ਹੀ ਕੇਂਦਰ ਦੀ ਮਨਸ਼ਾ ਨੂੰ ਸਾਬਤ ਕਰਦਾ ਹੈ। ਉਨ੍ਹਾਂ ਫਿਰ ਅਫ਼ਸੋਸ ਜਤਾਇਆ ਕਿ ਕੇਂਦਰੀ ਮੰਤਰੀ ਅਤੇ ਹਲਕਾ ਸਾਂਸਦ ਸੋਮ ਪ੍ਰਕਾਸ਼ ਜੋ ਪੰਜਾਬ ਦੀਆਂ ਵੋਟਾਂ ਨਾਲ ਸੰਸਦ ਵਿਚ ਪਹੁੰਚੇ ਹਨ, ਪਰ ਉਸੇ ਪੰਜਾਬ ਦੇ ਹਿਤਾਂ ਨੂੰ ਛਿੱਕੇ ਤੇ ਟੰਗ ਦਿੱਤਾ। ਅਗਰ ਉਨ੍ਹਾਂ ਦੀ ਜ਼ਮੀਰ ਜਿੰਦਾ ਹੈ ਤਾਂ ਅਸਤੀਫ਼ਾ ਦੇ ਕੇ ਕਿਸਾਨੀ ਦੇ ਪੱਖ ਵਿਚ ਆਉਣ। ਧਾਲੀਵਾਲ ਨੇ ਕਿਹਾ ਕਿ ਉਲਟੇ ਸੋਮ ਪ੍ਰਕਾਸ਼ ਪ੍ਰੈਸ ਕਾਫ੍ਰੇਂਸ ਕਰਕੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾ ਦੇ ਸੋਹਲੇ ਪੜ ਰਹੇ ਹਨ,ਅਗਰ ਉਹ ਇੰਨੇ ਹੀ ਸੱਚੇ ਹਨ ਤਾਂ ਇੱਕ ਬਾਰ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋਕੇ ਦਿਖਾਉਣ। ਭਾਜਪਾ ਅਤੇ ਅਕਾਲੀ ਸਿਰਫ਼ 2022 ਨੂੰ ਦੇਖਦੇ ਹੋਏ ਹੀ ਕਿਸਾਨਾਂ ਦੇ ਹਮਾਇਤੀ ਹੋਣ ਦਾ ਢੌਂਗ ਕਰਦੇ ਹੋਏ ਟਰੈਕਟਰ ਰੈਲੀ ਕੱਢ ਰਹੇ ਹਨ। ਕਿਸਾਨਾਂ ਨੇ ਹੁਣ ਤੋਂ ਹੀ ਇਨ੍ਹਾਂ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹੀ ਬਾਈਕਾਟ ਭਾਜਪਾ ਅਕਾਲੀ ਦੇ ਕਫ਼ਨ ਵਿਚ ਆਖ਼ਰੀ ਕਿੱਲ ਸਾਬਤ ਹੋਵੇਗੀ। ਉਨ੍ਹਾਂ ਮੀਟਿੰਗ ਵਿਚ ਹਾਜ਼ਰ ਨੂੰ ਕਿਹਾ ਕਿ ਸਾਰੇ ਹੀ ਵੱਧ ਤੋਂ ਵੱਧ ਲੋਕਾਂ ਦੇ ਹਸਤਾਖ਼ਰ ਕਰਵਾਉਣ,ਉਹ ਯਕੀਨ ਦਿਵਾਉਂਦੇ ਹਨ ਕਿ ਖੇਤੀਬਾੜੀ ਅਤੇ ਇਸ ਦੇ ਢਾਂਚੇ ਨੂੰ ਖੇਰੂੰ ਖੇਰੂੰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਨੇਸਤੋਨਾਬੂਦ ਕਰਨ ਤਕ ਕਾਂਗਰਸ ਅਖੀਰ ਤੱਕ ਲੜਾਈ ਲੜੇਗੀ। ਇਸ ਮੌਕੇ ਫਗਵਾੜਾ ਕਾਂਗਰਸ ਦੇ ਸੀਨੀਅਰ ਨੇਤਾ,ਜਿੱਲ੍ਹਾ ਪਰਿਸ਼ਦ ਮੈਂਬਰ,ਬਲਾਕ ਸੰਮਤੀ ਮੈਂਬਰ,91 ਪਿੰਡਾ ਦੇ ਸਰਪੰਚ,ਪੰਚ ਅਤੇ ਮੋਹਰਬਰਾਂ ਮੌਜੂਦ ਸਨ। ਸਾਰਿਆ ਨੇ ਇੱਕ ਸੁਰ ਵਿਚ ਕਿਹਾ ਕਿ ਮੋਦੀ ਸਰਕਾਰ ਦੁਆਰਾ ਬਿਲ ਵਾਪਸ ਲੈਣ ਜਾਂ ਮੋਦੀ ਸਰਕਾਰ ਦੀ ਵਿਦਾਇਗੀ ਤੱਕ ਕਿਸਾਨ ਅਤੇ ਕਾਂਗਰਸ ਕਿਸੀ ਕੀਮਤ ਪਰ ਚੁੱਪ ਨਹੀਂ ਬੈਠਣਗੇ।