ਫਗਵਾੜਾ (ਡਾ ਰਮਨ) ਪਹਿਲਾ ਤੋਂ ਮੋਜੂਦ ਬਿਮਾਰੀ ਜਾ ਮੈਡੀਕਲ ਕੰਡੀਸਨ ਜਿਵੇਂ ਕਿ ਹਾਈਪਰਟੈਨਸ਼ਨ , ਸ਼ੂਗਰ ਅਤੇ ਦਿਲ ਦੀਆ ਬਿਮਾਰੀਆਂ ਦੇ ਕਾਰਣ ਤੁਹਾਡੇ ਸਰੀਰ ਤੇ ਕਰੋਨਾ ਵਾਇਰਸ ਦਾ ਪ੍ਰਭਾਵ ਜ਼ਿਆਦਾ ਗੰਭੀਰ ਹੋ ਸਕਦਾ ਹੈ ੲਿਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਮਨਜੀਤ ਸਿੰਘ ਸੋਢੀ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਕਾਲਾ ਸੰਘਿਆਂ ਨੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਕੀਤਾ ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ ਐਚ ਸੀ ਕਾਲਾ ਸੰਘਿਆਂ ਵਿੱਖੇ ਹਾਈਪਰਟੈਨਸ਼ਨ ਦਿਵਸ ਮਨਾਇਆ ਗਿਆ ਉਨ੍ਹਾਂ ਦੱਸਿਆ ਕਿ ਖੂਨ ਦੇ ਦਬਾਅ ਦਾ ਵਧਣਾ ਜਾ ਘੱਟਣਾ ਦੋਵੇਂ ਖਤਰਨਾਕ ਹੋ ਸਕਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਹਾਈਪਰਟੈਨਸ਼ਨ ਦਾ ੲਿਲਾਜ ਸਮੇਂ ਸਿਰ ਨਾ ਕਰਵਾੲਿਆ ਜਾਵੇ ਤਾਂ ੲਿਹ ਦਿਲ ਦੇ ਦੌਰੇ, ਅੰਧਰੰਗ , ਅੰਨਾਪਨ , ਗੁਰਦਿਆ ਦੀਆ ਬਿਮਾਰੀਆਂ , ਗੁਪਤ ਰੋਗ , ਮਾਨਸਿਕ ਤਨਾਅ ਆਦਿ ਦਾ ਕਾਰਣ ਬਣ ਸਕਦਾ ਹੈ ਉਨ੍ਹਾਂ ਕਿਹਾ ਕਿ ਹਾਈਪਰਟੈਨਸ਼ਨ ਤੋ ਪੀੜਤ ਹੋਣਾ ਕੲੀ ਕਾਰਣਾ ਤੇ ਨਿਰਭਰ ਕਰਦਾ ਹੈ ਜਿਵੇਂ ਪਰਿਵਾਰ ਵਿੱਚ ਪੀੜ੍ਹੀ ਦਰ ਪੀੜ੍ਹੀ ਉੱਚ ਖੂਨ ਦੇ ਦਬਾਅ ਬਿਮਾਰੀ ਦਾ ਹੋਣਾ , ਮੋਟਾਪਾ , ਸ਼ਰਾਬ ਦੀ ਜਿਆਦਾ ਵਰਤੋਂ , ਨਮਕ ਦੀ ਜਿਆਦਾ ਵਰਤੋਂ ਅਤੇ ਗੁਰਦੇ ਦੀਆ ਬਿਮਾਰੀਆਂ ਆਦਿ ਉਨ੍ਹਾਂ ਕਿਹਾ ਕਿ ੲਿਸ ਤੋਂ ਬਚਾਅ ਲਈ ਖਾਣ ਵਿੱਚ ਚਰਬੀ ਦੀ ਮਾਤਰਾ ਨੂੰ ਘੱਟ ਕੀਤਾ ਜਾਵੇ ਸਬਜ਼ੀਆਂ ਅਤੇ ਫਲਾਂ ਆਦਿ ਦਾ ਸੇਵਨ ਜਿਆਦਾ ਕੀਤਾ ਜਾਵੇ ਵਜ਼ਨ ਨੂੰ ਕੰਟਰੋਲ ਕੀਤਾ ਜਾਵੇ ਤੰਬਾਕੂ ਅਤੇ ਸਿਗਰਟ ਦੀ ਵਰਤੋਂ ਬੰਦ ਕੀਤੀ ਜਾਵੇ , ਸ਼ਰਾਬ ਦੀ ਮਾਤਰਾ ਘੱਟ ਕੀਤੀ ਜਾਵੇ ਹਫਤੇ ਵਿੱਚ ਘੱਟੋ-ਘੱਟ ਪੰਜ ਦਿਨ ਕਸਰਤ ਲੲੀ ਸਮਾਂ ਦਿੱਤਾ ਜਾਵੇ ਅਤੇ ਅਪਣੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਦਲਾਅ ਕੀਤੇ ਜਾਣ ਉਨ੍ਹਾਂ ਅਪੀਲ ਕੀਤੀ ਕਿ ਅਪਣੇ ਖੂਨ ਦੇ ਦਬਾਅ ਦਾ ਪੱਧਰ ਘੱਟ ਤੋਂ ਘੱਟ ਸਾਲ ਵਿੱਚ ੲਿੱਕ ਵਾਰ ਜਰੂਰ ਜਾਣ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ੲਿਸ ਸਮੇ ਜਦੋਂ ਸਾਰਾ ਸੰਸਾਰ ਕੋਵਿਡ 19 ਵਾਇਰਸ ਨਾਲ਼ ਪ੍ਰਭਾਵਿਤ ਹੈਂ ਅਤੇ ਜਿਸ ਕਾਰਣ ਆਮ ਲੋਕਾਂ ਵਿੱਚ ਡਰ ਦਾ ਮਾਹੋਲ ਹੈ ੲਿਸ ਸਮੇ ਘਰ ਵਿੱਚ ਪਰਿਵਾਰਕ ਮਾਹੋਲ ਬਣਾਉਂਦੇ ਹੋਏ ਸਮਾ ਬਿਤਾਉਣ ਨਾਲ ਮਾਨਸਿਕ ਪਰੇਸਾਨੀ ਤੋਂ ਬਚਾਅ ਹੋ ਸਕਦਾ ਹੈ ਜਿਸ ਨਾਲ ਖੂਨ ਦੇ ਦਬਾਅ ਵਰਗੀਆਂ ਬਿਮਾਰੀਆ ਤੋਂ ਬਚਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਚੰਗੀ ਸਿਹਤ ਲੲੀ ਸੰਤੁਲਿਤ ਸਾਦਾ ਭੋਜਨ , ਚੁਸਤ ਸਰੀਰ ਲੲੀ ਸਰੀਰਕ ਵਰਜਿਸ਼ ਅਤੇ ਤੰਦਰੁਸਤ ਦਿਮਾਗ ਲੲੀ ਖੁਸ਼ਗਵਾਰ ਮਾਹੌਲ ਬਣਾੲੇ ਰਖਣਾ ਜਰੂਰੀ ਹੈ ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰ ਤੋਂ ਬਾਹਰ ਜਾਣ ਸਮੇਂ ਜਾ ਕਿਸੇ ਹੋਰ ਨਾਲ ਸੰਪਰਕ ਸਮੇ ਅਪਣੇ ਮੂੰਹ ਤੇ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ ੲਿਸ ਤੋਂ ੲਿਲਾਵਾ ਅਪਣੇ ਹੱਥਾ ਨੂੰ ਸਾਫ ਕਰਨ ਤੋਂ ਬਿਨਾ ਅਪਣੇ ਮੂੰਹ ਵੱਲ ਨਹੀ ਲੈਜਾਣਾ ਚਾਹੀਦਾ ਅਤੇ ੲਿੱਕ ਦੂਜੇ ਤੋਂ ਲੋੜੀਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ