* ਫਗਵਾੜਾ ‘ਚ ਨਿਯੁਕਤੀ ਦਾ ਕੀਤਾ ਸਵਾਗਤ
ਫਗਵਾੜਾ (ਡਾ ਰਮਨ ) ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਜ਼ਿਲ੍ਹਾ ਕਪੂਰਥਲਾ ਦਾ ਇਕ ਵਫਦ ਅੱਜ ਜ਼ਿਲ੍ਹਾ ਪ੍ਰਧਾਨ ਚੰਦਰ ਸ਼ੇਖਰ ਖੁੱਲਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਮਨ ਨਹਿਰਾ ਦੀ ਅਗਵਾਈ ਹੇਠ ਫਗਵਾੜਾ ਦੇ ਨਵ ਨਿਯੁਕਤ ਐਸ.ਡੀ.ਐਮ. ਪਵਿੱਤਰ ਸਿੰਘ ਨੂੰ ਮਿਲਿਆ। ਇਸ ਦੌਰਾਨ ਉਹਨਾਂ ਗੁਲਦਸਤਾ ਭੇਂਟ ਕਰਕੇ ਐਸ.ਡੀ.ਐਮ. ਦੀ ਨੁਯਕਤੀ ਦਾ ਸਵਾਗਤ ਕੀਤਾ ਅਤੇ ਨਾਲ ਹੀ ਫਗਵਾੜਾ ਨਾਲ ਜੁੜੀਆਂ ਕਈ ਸਮੱਸਿਆਵਾਂ ਨੁੰ ਵੀ ਐਸ.ਡੀ.ਐਮ. ਦੇ ਧਿਆਨ ਵਿਚ ਲਿਆਂਦਾ। ਵਫਦ ਨੇ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਦਾ ਭਰੋਸਾ ਵੀ ਦਿੱਤਾ। ਐਸ.ਡੀ.ਐਮ. ਸ੍ਰੀ ਪਵਿੱਤਰ ਸਿੰਘ ਨੇ ਕਿਹਾ ਕਿ ਫਗਵਾੜਾ ਦੇ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਦੇਣਾ ਅਤੇ ਕਾਨੂੰਨ ਵਿਵਸਥਾ ਨੂੰ ਸੁਚਾਰੂ ਰਖਦਿਆਂ ਸਬ-ਡਵੀਜਨ ਦਾ ਵਿਕਾਸ ਕਰਵਾਉਣਾ ਉਹਨਾਂ ਦੀ ਪ੍ਰਾਥਮਿਕਤਾ ਹੈ। ਜੇਕਰ ਕਿਸੇ ਨੂੰ ਕੋਈ ਸਮੱਸਿਆ ਅਜਿਹੀ ਲੱਗਦੀ ਹੈ ਜਿਸਦਾ ਹਲ ਉਹ ਕਰਵਾ ਸਕਦੇ ਹਨ ਤਾਂ ਬਿਨਾ ਝਿਝਕ ਕੰਮ ਵਾਲੇ ਦਿਨ ਮਿਲਣ ਦੇ ਸਮੇਂ ਦਫਤਰ ਆ ਕੇ ਮੁਲਾਕਾਤ ਕਰ ਸਕਦਾ ਹੈ। ਇਸ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁੱਲਰ ਅਤੇ ਨਹਿਰਾ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਐਸ.ਡੀ.ਐਮ. ਦੇ ਰੂਪ ਵਿਚ ਸ੍ਰ. ਪਵਿੱਤਰ ਸਿੰਘ ਫਗਵਾੜਾ ਨੂੰ ਚੰਗਾ ਪ੍ਰਸ਼ਾਸਨ ਦੇਣ ਦੇ ਨਾਲ ਹੀ ਸਬ-ਡਵੀਜਨ ਦਾ ਹਰ ਸੰਭਵ ਵਿਕਾ ਕਰਵਾਉਣਗੇ। ਇਸ ਮੌਕੇ ਅਮਰਜੀਤ ਸਿੰਘ ਬਸੂਟਾ, ਧਨਪਾਲ ਸਿੰਘ ਗਾਂਧੀ, ਬਲਰਾਜ ਦੁੱਗਲ, ਧੀਰਜ ਕੁਮਾਰ, ਅਰਵਿੰਦਰ ਸਿੰਘ, ਅਮਰਜੀਤ ਸਿੰਘ ਗਾਂਧੀ ਆਦਿ ਹਾਜਰ ਸਨ।