ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ ਮਲਸੀਆਂ ਅੱਜ ਸ਼ਾਹਕੋਟ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ ਵੱਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਯੂਥ ਕਾਂਗਰਸ ਦੇ ਸਰਗਰਮ ਵਰਕਰ ਖੁਸ਼ਦੀਪ ਸਿੰਘ ਧੰਜੂ ਵਾਸੀ ਮੁਹੱਲਾ ਢੇਰੀਆ ਸ਼ਾਹਕੋਟ ਦੀਆਂ ਪਾਰਟੀ ਪ੍ਰਤੀ ਵਧੀਆਂ ਸੇਵਾਵਾਂ ਨੂੰ ਦੇਖਦਿਆ ਯੂਥ ਕਾਂਗਰਸ ਹਲਕਾ ਸ਼ਾਹਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਅਸ਼ਵਨ ਭੱਲਾ ਸੀਨੀਅਰ ਕਾਂਗਰਸੀ ਆਗੂ ਜਿਲਾਂ ਜਲੰਧਰ ਦਿਹਾਤੀ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਦੌਰਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਸ਼ਾਹਕੋਟ, ਹਨੀ ਜੋਸ਼ੀ ਜਿਲ੍ਹਾਂ ਪ੍ਰਧਾਨ ਯੂਥ ਕਾਂਗਰਸ ਜਲੰਧਰ ਦਿਹਾਤੀ, ਅਸ਼ਵਨ ਭੱਲਾ ਸੀਨੀਅਰ ਕਾਂਗਰਸੀ ਆਗੂ, ਰੋਹਿਤ ਸ਼ਰਮਾਂ ਜਨਰਲ ਸਕੱਤਰ ਵੱਲੋਂ ਖੁਸ਼ਦੀਪ ਸਿੰਘ ਧੰਜੂ ਨੂੰ ਹਲਕਾ ਸ਼ਾਹਕੋਟ ਤੋਂ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਦਿਆ ਨਿਯੁਕਤੀ ਪੱਤਰ ਸੌਪਿਆ ਗਿਆ। ਇਸ ਮੌਕੇ ਉਨਾਂ ਨਾਲ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਪਵਨ ਅਗਰਵਾਲ ਐੱਮ.ਸੀ., ਬੂਟਾ ਸਿੰਘ ਕਲਸੀ ਸੀਨੀਅਰ ਕਾਂਗਰਸੀ ਆਗੂ, ਕੁਲਬੀਰ ਸਿੰਘ ਧੰਜੂ ਸੀਨੀਅਰ ਵਰਕਰ, ਜਸਵੰਤ ਸਿੰਘ ਚਤਰੱਥ ਸੀਨੀਅਰ ਵਰਕਰ ਆਦਿ ਮੌਜੂਦ ਸਨ।
ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਨਵ ਨਿਯੁਕਤ ਪ੍ਰਧਾਨ ਖੁਸ਼ਦੀਪ ਸਿੰਘ ਧੰਜੂ ਦਾ ਮੁੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਧੰਜੂ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਲਈ ਨਿਸ਼ਕਾਮ ਸੇਵਾ ਕੀਤੀ ਜਾ ਰਿਹਾ ਹੈ, ਜਿਸ ਨੂੰ ਦੇਖਦਿਆ ਪਾਰਟੀ ਨੇ ਉਨਾਂ ਤੇ ਵਿਸ਼ਵਾਸ਼ ਜਿਆਇਆ ਹੈ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਖੁਸ਼ਦੀਪ ਸਿੰਘ ਧੰਜੂ ਨੇ ਕਿਹਾ ਕਿ ਪਾਰਟੀ ਨੇ ਉਸ ਨੂੰ ਜੋ ਜਿੰਮੇਵਾਰੀ ਸੌਪੀ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਆਪਣੀ ਸਮੁੱਚੀ ਟੀਮ ਸਮੇਤ ਪਾਰਟੀ ਨੂੰ ਹੋਰ ਮਜਬੂਤ ਕਰਨਗੇ। ਇਸ ਮੌਕੇ ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਹਨੀ ਜੋਸ਼ੀ ਜਿਲ੍ਹਾਂ ਪ੍ਰਧਾਨ ਯੂਥ ਵਿੰਗ ਜਲੰਧਰ ਦਿਹਾਤੀ, ਅਸ਼ਵਨ ਭੱਲਾ ਸੀਨੀਅਰ ਕਾਂਗਰਸੀ ਆਗੂ, ਰੋਹਿਤ ਸ਼ਰਮਾਂ ਜਨਰਲ ਸਕੱਤਰ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ। ਨਿਯੁਕਤੀ ਉਪਰੰਤ ਸ਼ਾਹਕੋਟ ਪਹੁੰਚਣ ਤੇ ਪ੍ਰਧਾਨ ਖੁਸ਼ਦੀਪ ਸਿੰਘ ਧੰਜੂ ਦਾ ਯੂਥ ਕਾਂਗਰਸੀ ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਖੁਸ਼ੀ ਵਿੱਚ ਢੋਲ-ਢਮੱਕੇ ਤੇ ਭੰਗੜੇ ਪਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਕਾਂਗਰਸੀ ਆਗੂ ਆਸ਼ੀਸ਼ ਅਗਰਵਾਲ, ਜਗਦੇਵ ਉੱਪਲ, ਨਵਨੀਤ ਥਿੰਦ, ਸੋਨੂੰ ਸਿੰਘ, ਜੱਸਾ, ਅਜੈ ਪ੍ਰਤਾਪ ਸਿੰਘ ਚਤਰੱਥ, ਰੋਹਿਤ ਮੈਸਨ, ਹਨੀ ਸ਼ਰਮਾਂ, ਹਰਪ੍ਰੀਤ ਧੰਜੂ, ਬਿੱਲਾ ਧੰਜੂ, ਫਤਿਹਜੀਤ ਧੰਜੂ, ਜਸ਼ਨ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।