ਪਿੰਡ ਭੰਗਾਲਾ ਗੇਟ ਦੇ ਨਜਦੀਕ ਸੋਮਵਾਰ ਰਾਤ ਅਗਿਆਤ ਲੁਟੇਰਿਆਂ ਨੇ ਐਕਟਿਵਾ ਸਕੂਟਰ ਤੇ ਸਵਾਰ ਦਿਲਬਾਗ ਸਿੰਘ ਬਾਗਾ ਪਿੰਡ ਚੀਮਾਂ ਖੁਰਦ ਨੂੰ ਰੋਕ ਕੇ ਲੁੱਟਣ ਦੀ ਕੀਤੀ ਕੋਸ਼ਿਸ਼। ਦਿਲਬਾਗ ਸਿੰਘ ਨੇ ਹੁਸ਼ਿਆਰੀ ਦਿਖਾਦਿਆ ਸਕੂਟਰੀ ਨਾ ਰੋਕ ਕੇ ਆਪਣੀ ਜਾਨ ਬਚਾਈ ਅਤੇ ਭੱਜ ਨਿਕਲਿਆ ਦਿਲਬਾਗ ਸਿੰਘ ਨੇ ਹੁਸ਼ਿਆਰੀ ਦਿਖਾਦਿਆ ਸਕੂਟਰੀ ਨਾ ਰੋਕ ਕੇ ਆਪਣੀ ਜਾਨ ਬਚਾਈ ਅਤੇ ਭੱਜ ਨਿਕਲਿਆ
ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਪੰਜ ਤਰੀਕ ਨੂੰ ਜਲੰਧਰ ਤੋਂ ਵਾਪਸ ਆ ਰਹੇ ਸਨ ਕਰੀਬੀ ਰਾਤ ਦਸ ਵਜੇ ਜੰਡਿਆਲਾ ਤੋ ਨੂਰਮਹਿਲ ਰੋਡ ‘ਤੇ ਭੰਗਾਲੇ ਦੇ ਗੇਟ ਕੋਲ ਕੁਝ ਵਿਅਕਤੀਆਂ ਨੇ ਓਹਨਾਂ ਨੂੰ ਰੋਕ ਕੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਕੇ ਨਿਕਲ ਗਿਆ ਲੁਟੇਰਿਆਂ ਨੇ ਓਹਨਾਦ ਦੀ ਢੂਹੀ ਤੇ ਕਈ ਵਾਰ ਕੀਤੇ ਪਰ ਫਿਰ ਵੀ ਓਹ ਬਚ ਕੇ ਨਿਕਲ ਗਿਆ। ਨੂਰਮਹਿਲ ਵਿਖੇ ਆ ਕੇ ਓਹਨਾ ਨੇ ਇਹ ਜਾਣਕਾਰੀ ਪੁਲਿਸ ਅਤੇ ਆਪਣੇ ਕਰੀਬੀਆਂ ਨੂੰ ਦਿੱਤੀ ਅਤੇ ਸਭ ਇਕੱਠੇ ਹੋ ਕੇ ਵਾਪਸ ਘਟਨਾ ਵਾਲੀ ਥਾਂ ‘ਤੇ ਚਲੇ ਗਏ ਪਰ ਉਦੋ ਤੱਕ ਲੁਟੇਰੇ ਓਥੋ ਫਰਾਰ ਹੋ ਚੁੱਕੇ ਸਨ।
ਅਗਲੇ ਦਿਨ ਛੇ ਅਗਸਤ ਨੂੰ (ਬਾਗਾ ਚੀਮਾ) ਫਿਰ ਆਪਣੇ ਯਾਰਾ ਦੋਸਤਾਂ ਨੂੰ ਲੈ ਕੇ ਰਾਤ ਕਰੀਬ ਗਿਆਰਾਂ ਵਜੇ ਫਿਰ ਘਟਨਾ ਸਥਲ ਉੱਤੇ ਪਹੁੰਚ ਗਿਆ ਤੇ ਆਰੋਪੀ ਵਿਆਕਤੀ ਪਹਿਲਾਂ ਹੀ ਤਿਆਰ ਖੜੇ ਸਨ ਬਾਗੇ ਚੀਮੇ ਨੇ ਜਾਂਦੇ ਹੀ ਉਸ ਆਰੋਪੀ ਨੂੰ ਪਛਾਣ ਲਿਆ ਜਿਸ ਨੇ ਓਹਦੇ ਤੇ ਕਹੀ ਦੇ ਦਸਤੇ ਦਾ ਵਾਰ ਕੀਤਾ ਸੀ ਅਤੇ ਸਾਰਿਆ ਨੇ ਓਹਨਾ ਨੂੰ ਫੜ ਲਿਆ


ਅਤੇ ਇਸ ਦੇ ਪੰਜ ਸਾਥੀ
ਬਈਕ ਨੰ
PB 08EC 3606 PB37H7894 ਤੇ ਸਵਾਰ ਹੋ ਕੇ ਭੱਜ ਗਏ ਤੇ।


ਅਤੇ ਇਹਨਾਂ ਸਭ ਨੇ ਫੜੇ ਆਰੋਪੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦੂਸਰੇ ਦਿਨ ਥਾਣੇ ਦੇ ਮੁੱਖ ਮੁਣਸ਼ੀ ਤੋ ਜਦ ਫੜੇ ਅਤੇ ਭਗੌੜੇ ਆਰੋਪੀਆਂ ਦੇ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਮੁਣਸ਼ੀ ਸਾਬ ਨੇ ਇਹ ਗੱਲ ਕਹਿ ਕੇ ਪੱਲਾ ਝਾੜ ਲਿਆ ਕੇ ਉਸ ਨੂੰ ਤਾਂ ਭੰਗਾਲਾ ਵਾਸੀ ਇਹ ਕਹਿ ਕੇ ਲੈ ਗਏ ਕਿ ਇਹ ਤਾਂ ਸਾਡੇ ਪਿੰਡ ਦਾ ਚੌਕੀਦਾਰ ਹੈ
ਇਸ ਨੂੰ ਪੁਲਿਸ ਦੀ ਨਲਾਇਕੀ ਮੰਨਿਆ ਜਾਵੇ ਜਾ ਕਿ ਇਹ ਸਮਝ ਲਿਆ ਜਾਵੇ ਕਿ ਕੁੱਤੀ ਚੋਰਾ ਨਾਲ ਰਹੀ ਹੋਈ ਹੈ ਮੌਕੇ ‘ਤੇ ਫੜੇ ਗਏ ਵਿਅਕਤੀ ਨੂੰ ਬਿਨਾਂ ਕਿਸੇ ਛਾਣਬੀਣ ਦੇ ਚਲਦਿਆਂ ਪੀੜਤ ਨੂੰ ਸੂਚਿਤ ਕੀਤੇ ਬਿਨਾਂ ਰਿਹਾ ਕਰ ਦਿੱਤਾ ਗਿਆ ਕੀ ਨੂਰਮਹਿਲ ਦੀ ਪੁਲਿਸ ਇੰਨੀ ਲਾਚਾਰ ਹੋ ਚੁੱਕੀ ਹੈ ਕਿ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਦੀ ਵੀ ਹਿੰਮਤ ਨਹੀਂ ਰੱਖਦੀ
ਪੀੜਤ ਵਿਅਕਤੀ ਦਿਲਬਾਗ ਚੀਮਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਭ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਇਸ ਘਟਨਾ ਦੀ ਜਾਂਚ ਉੱਚ ਅਫਸਰਾਂ ਤੋ ਕਰਾਉਣ ਦੀ ਮੰਗ ਕੀਤੀ ਜਾਵੇਗੀ ਤਾਂ ਕਿ ਜੋ ਕਾਲੀਆ ਭੇਡਾਂ ਹਨ ਓਹ ਸਾਹਮਣੇ ਆ ਸਕਣ। ਅਤੇ ਇਲਾਕੇ ਵਿੱਚ ਬਿਨਾ ਕਿਸੇ ਡਰ ਭੈਅ ਲੋਕਾਂ ਦਾ ਜੀਵਨ ਸੁਖੀ ਹੋ ਸਕੇ